Google search engine
Home Canada ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ 18 ਜੁਲਾਈ ਨੂੰ ਸ਼ਾਨਦਾਰ ਪੰਜਾਬੀ ਮੇਲੇ ਦਾ...

ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ 18 ਜੁਲਾਈ ਨੂੰ ਸ਼ਾਨਦਾਰ ਪੰਜਾਬੀ ਮੇਲੇ ਦਾ ਆਯੋਜਨ

ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਦੀ ਮੌਜੂਦਗੀ ਨਾਲ ਰੰਗਾਂ ਭਰਿਆ ਹੋਵੇਗਾ ਐਬਟਸਫੋਰਡ ਦਾ ਮੇਲਾ
ਐਬਟਸਫੋਰਡ ( ਮਹੇਸ਼ਇੰਦਰ ਸਿੰਘ ਮਾਂਗਟ) – ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ 18 ਜੁਲਾਈ 2026, ਦਿਨ ਸ਼ਨੀਵਾਰ ਨੂੰ ਇੱਕ ਵਿਸ਼ਾਲ ਪੰਜਾਬੀ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ ਰੋਟਰੀ ਸਟੇਡੀਅਮ, ਐਬਟਸਫੋਰਡ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਲੱਗੇਗਾ। ਸਮਾਗਮ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ ਅਤੇ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।
ਮੇਲੇ ਦੌਰਾਨ ਪੰਜਾਬੀ ਗਾਇਕੀ ਅਤੇ ਸੱਭਿਆਚਾਰ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸਿੱਧ ਗਾਇਕਾ ਕੌਰ ਬੀ, ਗੁਰਤੇਜ ਸਿੰਘ ਤੇਜਾ, ਲੱਟੀ ਔਲਖ, ਹੈਰੀ ਸੰਧੂ, ਗੋਰਾ ਚੱਕ ਵਾਲਾ, ਜੌਨ ਬੇਦੀ, ਦੀਪਾ ਬਿਲਾਸਪੁਰ ਅਤੇ ਇਕਨੂਰ ਧਾਲੀਵਾਲ ਆਪਣੀ ਕਲਾ ਦਾ ਜਾਦੂ ਬਿਖੇਰਨਗੇ। ਇਸ ਤੋਂ ਇਲਾਵਾ ਦੋਗਾਣਾ ਜੋੜੀ ਹਰਿੰਦਰ ਸੰਧੂ ਤੇ ਅਮਨਦੀਪ ਕੌਰ/ਸੁਰਿੰਦਰ ਮਾਨ ਅਤੇ ਕਰਮਜੀਤ ਕਮੋ ਵੀ ਸੱਭਿਆਚਾਰਕ ਗਾਇਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਸਮਾਗਮ ਵਿੱਚ ਲਾਈਵ ਮਿਊਜ਼ਿਕ, ਡੀਜੇ, ਵੱਖ-ਵੱਖ ਖਾਣ-ਪੀਣ ਦੇ ਸਟਾਲ, ਸੱਭਿਆਚਾਰਕ ਪ੍ਰਦਰਸ਼ਨ, ਬੱਚਿਆਂ ਲਈ ਖਾਸ ਕਿਡਜ਼ ਜ਼ੋਨ, ਸ਼ਾਪਿੰਗ ਵਿਲੇਜ ਅਤੇ ਪਰਿਵਾਰਕ ਮਨੋਰੰਜਨ ਦੇ ਅਨੇਕ ਪ੍ਰਬੰਧ ਕੀਤੇ ਗਏ ਹਨ।

ਪ੍ਰਬੰਧਕਾਂ ਅਨੁਸਾਰ ਇਹ ਮੇਲਾ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਭਾਈਚਾਰਕ ਏਕਤਾ ਨੂੰ ਪ੍ਰਫੁੱਲਤ ਕਰਨ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਸਮਾਗਮ ਸਬੰਧੀ ਹੋਰ ਜਾਣਕਾਰੀ ਲਈ ਜੋਧਾ ਚੱਕਰ (604-825-8315), ਸੁੱਖਾ ਸ਼ੇਰਪੁਰ (778-779-0300) ਅਤੇ ਹਰਵਿੰਦਰ ਤੂਰ (604-825-3839) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version