Google search engine
Home Sport ਸਿੱਖ ਗੇਮਜ਼ ਕਨੇਡਾ ਦੀਆਂ ਖੇਡਾਂ ਦੇ ਮਹਾਂਕੁੰਭ ਮੁਕਾਬਲੇ 1 ਤੋਂ 5 ਜੁਲਾਈ...

ਸਿੱਖ ਗੇਮਜ਼ ਕਨੇਡਾ ਦੀਆਂ ਖੇਡਾਂ ਦੇ ਮਹਾਂਕੁੰਭ ਮੁਕਾਬਲੇ 1 ਤੋਂ 5 ਜੁਲਾਈ ਤੱਕ ਹੋਣਗੇ

ਸਿੱਖ ਗੇਮਸ ਕਨੇਡਾ ਦੀਆਂ ਖੇਡਾਂ ਦੇ ਮਹਾਂਕੁੰਭ ਮੁਕਾਬਲੇ 1 ਤੋਂ 5 ਜੁਲਾਈ ਤੱਕ ਹੋਣਗੇ

“ਸਿੱਖ ਗੇਮਜ਼ ਕੈਨੇਡਾ 2026”, ਖੇਡਾਂ ਨਾਲ ਨਾਲ ਸਭਿਆਚਾਰਕ ਰੰਗ ਵੀ ਬਣਨਗੇ ਖਾਸ ਆਕਰਸ਼ਣ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਕੈਨੇਡਾ ਦੇ ਸ਼ਹਿਰ ਸਰੀ ਵਿੱਚ ਇਕ ਵੱਡਾ ਅਤੇ ਇਤਿਹਾਸਕ ਖੇਡ ਮੇਲਾ “ਸਿੱਖ ਗੇਮਜ਼ ਕੈਨੇਡਾ 2026” 1 ਜੁਲਾਈ ਤੋਂ 5 ਜੁਲਾਈ 2026 ਤੱਕ ਸਰੀ, ਬੀ.ਸੀ. ਦੇ ਟਮਾਨਾਵਿਸ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਵਿਸ਼ਾਲ ਖੇਡ ਸਮਾਗਮ 12601 64 ਐਵੇਨਿਊ, ਟਮਾਨਾਵਿਸ ਪਾਰਕ, ਸਰੀ ਵਿੱਚ ਹੋਵੇਗਾ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਖਿਡਾਰੀ ਅਤੇ ਦਰਸ਼ਕ ਸ਼ਿਰਕਤ ਕਰਨਗੇ। ਇਸ ਸਮਾਗਮ ਦੌਰਾਨ ਪ੍ਰਸਿੱਧ “18H Lions Cup International Hockey Tournament” ਵੀ ਕਰਵਾਇਆ ਜਾਵੇਗਾ, ਜੋ ਖੇਡ ਪ੍ਰੇਮੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਹੇਗਾ। ਸਮੂਹ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ ਅਤੇ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਰਹੇਗੀ।

ਸਿੱਖ ਗੇਮਜ਼ ਕੈਨੇਡਾ 2026 ਵਿੱਚ ਬਾਸਕਟਬਾਲ, ਟਰੈਕ ਐਂਡ ਫੀਲਡ, ਫੀਲਡ ਹਾਕੀ, ਸਾਕਰ, ਵਾਲੀਬਾਲ, ਰੈਸਲਿੰਗ, ਪਾਵਰਲਿਫਟਿੰਗ ਅਤੇ ਟੱਗ ਆਫ ਵਾਰ ਵਰਗੀਆਂ ਦਿਲਚਸਪ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 65 ਸਾਲ ਤੋਂ ਉਪਰਲੇ ਸੀਨੀਅਰਾਂ ਲਈ ਖਾਸ ਦੌੜ ਵੀ ਰੱਖੀ ਗਈ ਹੈ।

ਖੇਡਾਂ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਨੂੰ ਵੀ ਪ੍ਰਮੋਟ ਕੀਤਾ ਜਾਵੇਗਾ। ਸਮਾਗਮ ਦੌਰਾਨ ਗੁਰੂ ਕਾ ਲੰਗਰ, ਗਤਕਾ ਅਖਾੜਾ, ਰੰਗਾਰੰਗ ਸਭਿਆਚਾਰਕ ਪ੍ਰੋਗਰਾਮ, ਮੋਟਰਸਾਈਕਲ ਕਲੱਬ ਸ਼ੋਅ, ਟਰੈਕਟਰ ਸ਼ੋਅ ਅਤੇ ਲੈਂਬੋਰਗਿਨੀ ਸ਼ੋਅ ਵੀ ਖਾਸ ਖਿੱਚ ਦਾ ਕੇਂਦਰ ਬਣਣਗੇ।ਪ੍ਰਬੰਧਕਾਂ ਅਨੁਸਾਰ, ਸਿੱਖ ਗੇਮਜ਼ ਕੈਨੇਡਾ 2026 ਸਿਰਫ਼ ਖੇਡ ਮੁਕਾਬਲਿਆਂ ਤੱਕ ਸੀਮਿਤ ਨਹੀਂ, ਸਗੋਂ ਇਹ ਭਾਈਚਾਰੇ ਦੀ ਏਕਤਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿੱਖ ਵਿਰਾਸਤ ਤੇ ਮਾਣ ਨੂੰ ਉਤਸ਼ਾਹਿਤ ਕਰਨ ਵਾਲਾ ਵਿਸ਼ਾਲ ਸਮਾਗਮ ਹੈ। ਸਮਾਗਮ ਦੌਰਾਨ ਕੈਨੇਡਾ ਭਰ ਤੋਂ ਖਿਡਾਰੀ ਅਤੇ ਦਰਸ਼ਕ ਇਕੱਠੇ ਹੋਣਗੇ, ਜਿਸ ਨਾਲ ਸਰੀ ਵਿੱਚ ਖੇਡਾਂ ਅਤੇ ਭਾਈਚਾਰਕ ਏਕਤਾ ਦਾ ਵਿਲੱਖਣ ਮਾਹੌਲ ਬਣੇਗਾ। ਆਯੋਜਕਾਂ ਨੇ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਮਹਾਂਖੇਡ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਸਮਾਗਮ ਦੇ ਆਯੋਜਕਾਂ ਵੱਲੋਂ ਵੈਂਡਰਾਂ ਅਤੇ ਸਪਾਂਸਰਸ਼ਿਪ ਲਈ ਵੀ ਸੱਦਾ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਅਧਿਕਾਰਿਕ ਵੈਬਸਾਈਟ www. SikhGamesCanada.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version