Google search engine
Home Canada ਐਬਟਸਫੋਰਡ ਵਿੱਚ 13 ਅਤੇ 14 ਜੂਨ ਨੂੰ ਲੱਗੇਗਾ ਅਪਣਾ ਟਰੱਕ ਸ਼ੋਅ ‘ਅਖੀਰਲੇ...

ਐਬਟਸਫੋਰਡ ਵਿੱਚ 13 ਅਤੇ 14 ਜੂਨ ਨੂੰ ਲੱਗੇਗਾ ਅਪਣਾ ਟਰੱਕ ਸ਼ੋਅ ‘ਅਖੀਰਲੇ ਦਿਨ ਮਿਸ ਪੂਜਾ, ਨਛੱਤਰ ਗਿੱਲ ਅਤੇ ਕੇ ਸਾਰਥੀ ਕਰਨਗੇ ਦਰਸ਼ਕਾਂ ਦਾ ਮਨੋਰੰਨ’

ਅਖੀਰਲੇ ਦਿਨ ਮਿਸ ਪੂਜਾ, ਨਛੱਤਰ ਗਿੱਲ ਅਤੇ ਕੇ ਸਾਰਥੀ ਕਰਨਗੇ ਮਨੋਰੰਨ 

ਐਬਟਸਫੋਰਡ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ) ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਟਰੱਕਿੰਗ ਸਮਾਗਮਾਂ ਵਿੱਚੋਂ ਇੱਕ “ਅਪਣਾ ਟਰੱਕ ਸ਼ੋਅ 2026” 13 ਅਤੇ 14 ਜੂਨ ਨੂੰ ਟਰੇਡੈਕਸ ਸੈਂਟਰ, ਐਬਟਸਫੋਰਡ ਵਿਖੇ ਕਰਵਾਇਆ ਜਾ ਰਿਹਾ ਹੈ।

ਦੋ ਦਿਨਾਂ ਤੱਕ ਚੱਲਣ ਵਾਲਾ ਇਹ ਵਿਸ਼ਾਲ ਸਮਾਗਮ ਟਰੱਕਿੰਗ ਉਦਯੋਗ ਨਾਲ ਜੁੜੇ ਲੋਕਾਂ ਲਈ ਨਵੀਆਂ ਜਾਣਕਾਰੀਆਂ ਹਾਸਲ ਕਰਨ, ਉਦਯੋਗ ਦੇ ਮਾਹਿਰਾਂ ਨਾਲ ਮਿਲਣ ਅਤੇ ਆਪਣਾ ਨੈੱਟਵਰਕ ਵਧਾਉਣ ਦਾ ਵਿਲੱਖਣ ਮੌਕਾ ਪ੍ਰਦਾਨ ਕਰੇਗਾ। ਸ਼ੋਅ ਦੌਰਾਨ ਨਵੀਨਤਮ ਟਰੱਕਿੰਗ ਤਕਨਾਲੋਜੀ, ਉਪਕਰਨਾਂ ਅਤੇ ਸੇਵਾਵਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਸ਼ੋਅ ਦੇ ਪ੍ਰਬੰਧਕ ਰੋਨ ਧਾਲੀਵਾਲ ਅਤੇ ਹੈਪੀ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਟਰੱਕਿੰਗ ਉਦਯੋਗ ਨਾਲ ਜੁੜੇ ਕਾਰੋਬਾਰੀਆਂ, ਡਰਾਈਵਰਾਂ ਅਤੇ ਆਮ ਲੋਕਾਂ ਲਈ ਇੱਕ ਵਿਲੱਖਣ ਪਲੇਟਫਾਰਮ ਸਾਬਤ ਹੋਵੇਗਾ, ਜਿੱਥੇ ਉਹ ਉਦਯੋਗ ਦੀਆਂ ਨਵੀਆਂ ਤਕਨੀਕਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ ਅਤੇ ਆਪਣੇ ਕਾਰੋਬਾਰੀ ਸੰਪਰਕਾਂ ਦਾ ਘੇਰਾ ਵਧਾ ਸਕਣਗੇ।

ਸ਼ੋਅ 13 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ 14 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ।

ਸਮਾਗਮ ਪ੍ਰਬੰਧਕਾਂ ਅਨੁਸਾਰ, ਦੋਵੇਂ ਦਿਨ ਦਰਸ਼ਕਾਂ ਲਈ ਭਰਪੂਰ ਮਨੋਰੰਜਨ ਦਾ ਪ੍ਰਬੰਧ ਕੀਤਾ ਗਿਆ ਹੈ। ਖਾਸ ਤੌਰ ‘ਤੇ 14 ਜੂਨ ਨੂੰ ਪੰਜਾਬੀ ਸੰਗੀਤ ਜਗਤ ਦੀ ਪ੍ਰਸਿੱਧ ਗਾਇਕਾ Miss Pooja, ਮਸ਼ਹੂਰ ਗਾਇਕ Nachhatar Gill ਅਤੇ ਲੋਕਪ੍ਰਿਯ ਗਾਇਕ K Sarthi ਆਪਣੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ।

ਟਰੱਕਿੰਗ ਉਦਯੋਗ ਨਾਲ ਜੁੜੇ ਕਾਰੋਬਾਰੀਆਂ, ਡਰਾਈਵਰਾਂ ਅਤੇ ਆਮ ਲੋਕਾਂ ਨੂੰ ਇਸ ਵਿਸ਼ਾਲ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। :::

 

Exit mobile version