Home Sport 9ਵਾਂ ਇੰਟਰਨੈਸ਼ਨਲ ਅਲਬਰਟਾ ਕੱਪ 2026 ਸ਼ਾਨਦਾਰ ਸਫਲਤਾ ਨਾਲ ਸੰਪੰਨ

9ਵਾਂ ਇੰਟਰਨੈਸ਼ਨਲ ਅਲਬਰਟਾ ਕੱਪ 2026 ਸ਼ਾਨਦਾਰ ਸਫਲਤਾ ਨਾਲ ਸੰਪੰਨ

 

ਕੈਲਗਰੀ, 11 ਜੂਨ, ਯੂਨਾਇਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਕਰਵਾਇਆ ਗਿਆ 9ਵਾਂ ਇੰਟਰਨੈਸ਼ਨਲ ਅਲਬਰਟਾ ਕੱਪ 2026, 29, 30 ਅਤੇ 31 ਮਈ ਨੂੰ Genesis Centre ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ।

ਉੱਤਰੀ ਅਮਰੀਕਾ ਦੀਆਂ 27 ਟੀਮਾਂ ਅਤੇ 300 ਤੋਂ ਵੱਧ ਖਿਡਾਰੀਆਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ, ਜਦਕਿ ਹਜ਼ਾਰਾਂ ਦਰਸ਼ਕਾਂ ਨੇ ਹਾਜ਼ਰੀ ਭਰ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ। ਟੂਰਨਾਮੈਂਟ ਦੌਰਾਨ ਫੀਲਡ ਹਾਕੀ ਦੇ ਰੋਮਾਂਚਕ ਮੁਕਾਬਲਿਆਂ ਦੇ ਨਾਲ-ਨਾਲ ਬੱਚਿਆਂ ਦੀਆਂ ਦੌੜਾਂ, ਤਾਸ਼ ਸ਼ੀਪ ਮੁਕਾਬਲੇ ਅਤੇ ਲੱਕੀ ਡਰਾਅ ਵੀ ਕਰਵਾਏ ਗਏ। ਟੂਰਨਾਮੈਂਟ ਦੇ ਨਤੀਜੇ ਇਸ ਤਰਾਂ ਰਹੇ, ਮੈਨਜ਼ ਡਿਵੀਜ਼ਨ ਵਿੱਚ ਮੈਕਸੀਕੋ ਬਾਹਾ ਨੇ ਪਹਿਲਾ ਅਤੇ ਅਕਾਲ FHC ਨੇ ਦੂਜਾ ਸਥਾਨ ਹਾਸਲ ਕੀਤਾ। ਮਾਸਟਰਜ਼ 45+ ਵਿੱਚ ਪੰਜਾਬ ਸਪੋਰਟਸ ਜੇਤੂ ਰਹੀ ਜਦਕਿ ਸੁਰਿੰਦਰ ਲਾਇਨਜ਼ ਸਰੀ ਉਪ-ਜੇਤੂ ਰਹੀ।ਅੰਡਰ-18 ਵਿੱਚ ਯੂਨਾਈਟਿਡ ਫੀਲਡ ਹਾਕੀ ਕਲੱਬ ਨੇ ਖਿਤਾਬ ਜਿੱਤਿਆ ਅਤੇ ਮੈਕਸੀਕੋ ਬਾਹਾ ਨੇ ਦੂਜਾ ਸਥਾਨ ਹਾਸਲ ਕੀਤਾ ਅੰਡਰ-14 ਵਿੱਚ ਮੈਕਸੀਕੋ ਬਾਹਾ ਜੇਤੂ ਅਤੇ ਐਡਮੰਟਨ FHC ਉਪ-ਜੇਤੂ ਰਹੀ। ਅੰਡਰ-10 ਵਿੱਚ ਐਡਮੰਟਨ FHC ਨੇ ਪਹਿਲਾ ਅਤੇ ਪੰਜਾਬ ਸਪੋਰਟਸ ਨੇ ਦੂਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ MVP ਐਵਾਰਡ  ਵਿੱਚ ਜੇਤੂ,  1. ਫਲੇਚਰ ਗ੍ਰੀਨ (ਯੂਨਾਈਟਿਡ) 2.ਔਸਕਰ ਕੋਪਾਡੋ (ਮੈਕਸੀਕੋ),  50 ਮੀਟਰ ਦੌੜ ਵਿੱਚ  ਨਿਹਾਲ ਕੌਰਾ, ਅਵੀਰਾਜ ਬਾਜਵਾ,  ਕਿਰਨਜੋਤ ਕੌਰ|  ਤਾਸ਼ ਸ਼ੀਪ ਮੁਕਾਬਲਾ ਵਿੱਚ ਕੁੱਲ 32 ਟੀਮਾਂ ਨੇ ਭਾਗ ਲਿਆ।  55 ਇੰਚ ਟੀਵੀ ਲੱਕੀ ਡਰਾਅ ਵਿੱਚ ਗੁਰਿੰਦਰ ਢਿੱਲੋਂ ਖੁਸ਼ਕਿਸਮਤ ਜੇਤੂ ਰਹੇ।  ਟੂਰਨਾਮੈਂਟ ਦੇ ਮੁੱਖ ਆਯੋਜਕ ਮੰਦੀਪ ਝੱਲੀ ਰਹੇ। ਟੂਰਨਾਮੈਂਟ ਕਮੇਟੀ ਵਿੱਚ ਕਵਲ ਢਿੱਲੋਂ, ਮਨਵੀਰ ਗਿੱਲ, ਅਮਨਪ੍ਰੀਤ ਕੌਰਾ, ਸੁਰਿੰਦਰ ਸਿੰਘ, ਮਨਵੀਰ ਮੰਗਟ, ਜਸਕਰਨ ਸਿੰਘ, ਜੀਵਨ ਮੰਗਟ, ਗੁਰਸੇਵਕ ਸਿੰਘ, ਅਜਮੇਰ ਸਿੰਘ, ਗੁਰਮਿੰਦਰ ਢਿੱਲੋਂ, ਭੁਪਿੰਦਰ ਗਿੱਲ ਅਤੇ ਓਂਕਾਰ ਨੇ ਵਿਸ਼ੇਸ਼ ਯੋਗਦਾਨ ਪਾਇਆ।

ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਸਾਰੇ ਸਪਾਂਸਰਾਂ, ਵਲੰਟੀਅਰਾਂ, ਖਿਡਾਰੀਆਂ, ਪਰਿਵਾਰਾਂ ਅਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਯਾਦਗਾਰ ਬਣਿਆ।

Exit mobile version