HomeCanadaਕੈਨੇਡਾ ਦੌਰੇ 'ਤੇ ਬੀ ਜੇ ਪੀ ਪੰਜਾਬ ਦੇ ਸੀਨੀਅਰ ਆਗੂ ਪਵਨ ਕੁਮਾਰ...

ਕੈਨੇਡਾ ਦੌਰੇ ‘ਤੇ ਬੀ ਜੇ ਪੀ ਪੰਜਾਬ ਦੇ ਸੀਨੀਅਰ ਆਗੂ ਪਵਨ ਕੁਮਾਰ ਟਿੰਕੂ ਨੇ ਸਰੀ ਵਿਖੇ ਸਾਹਨੇਵਾਲ ਵਾਸੀਆਂ ਨਾਲ ਕੀਤੀ ਮੁਲਾਕਾਤ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ), 13 ਜੂਨ – ਭਾਜਪਾ ਪੰਜਾਬ ਐਗਜ਼ੈਕਟਿਵ ਮੈਂਬਰ ਪਵਨ ਕੁਮਾਰ ਟਿੰਕੂ ਇਨ੍ਹੀਂ ਦਿਨੀਂ ਆਪਣੇ ਕੈਨੇਡਾ ਦੌਰੇ ‘ਤੇ ਹਨ। ਉਹ ਪਿਛਲੇ ਮਹੀਨੇ ਆਪਣੇ ਬੱਚਿਆਂ ਨੂੰ ਮਿਲਣ ਲਈ ਕੈਨੇਡਾ ਪਹੁੰਚੇ ਸਨ ਅਤੇ ਅੱਜਕੱਲ੍ਹ ਸਰੀ ਵਿਖੇ ਰਹਿ ਰਹੇ ਆਪਣੇ ਜੱਦੀ ਪਿੰਡ ਸਾਹਨੇਵਾਲ ਦੇ ਨਿਵਾਸੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ।

ਸਰੀ ਵਿੱਚ ਵੱਸਦੇ ਸਾਹਨੇਵਾਲ ਨਿਵਾਸੀਆਂ ਵੱਲੋਂ ਹਰ ਸਾਲ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਲਈ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ। ਇਸ ਸਾਲ ਵੀ 12 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿਨ੍ਹਾਂ ਦੇ ਭੋਗ 14 ਜੂਨ ਦਿਨ ਐਤਵਾਰ ਨੂੰ ਪਾਏ ਜਾਣਗੇ।

ਪਵਨ ਕੁਮਾਰ ਟਿੰਕੂ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਸਾਹਨੇਵਾਲ ਨਾਲ ਸਬੰਧਤ ਪਰਿਵਾਰਾਂ ਅਤੇ ਇਲਾਕਾ ਨਿਵਾਸੀਆਂ ਨਾਲ ਮਿਲਣਗੇ। ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਮੌਕੇ ਉਨ੍ਹਾਂ ਨੇ ਸੰਗਤ ਅਤੇ ਆਪਣੇ ਨਗਰ ਵਾਸੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਾਹਨੇਵਾਲ ਅਤੇ ਪੰਜਾਬ ਦੇ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਆਪਣੇ ਪਿੰਡ ਦੀਆਂ ਯਾਦਾਂ ਅਤੇ ਵਿਕਾਸ ਨਾਲ ਜੁੜੇ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ।

ਸਮਾਗਮ ਦੇ ਪ੍ਰਬੰਧਕਾਂ ਅਨੁਸਾਰ ਹਰ ਸਾਲ ਹੋਣ ਵਾਲਾ ਇਹ ਧਾਰਮਿਕ ਇਕੱਠ ਸਾਹਨੇਵਾਲ ਨਾਲ ਸਬੰਧਤ ਪਰਿਵਾਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਦਾ ਹੈ ਅਤੇ ਆਪਸੀ ਭਾਈਚਾਰੇ, ਸਾਂਝ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਪਵਨ ਕੁਮਾਰ ਟਿੰਕੂ ਦੀ ਆਮਦ ਨਾਲ ਇਸ ਸਾਲ ਦੇ ਸਮਾਗਮ ਵਿਚ ਸ਼ਾਮਿਲ ਹੋ ਕੇ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਮਿਲ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਤਾਰਾ ਸਿੰਘ ਸੰਧੂ ਸਾਬਕਾ ਡਿਪਟੀ ਕੰਟਰੋਲਰ ਆਡਿਟ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਮਨਦੀਪ ਸਿੰਘ ਸੰਧੂ,ਅਜੀਤਪਾਲ ਸਿੰਘ ਸੰਧੂ, ਨਿਰੰਜਨ ਲਹਿਲ, ਰਵੀਕਾਂਤ ਸ਼ਰਮਾ ਹਾਜ਼ਰ ਸਨ|

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments