Home Canada ਪ੍ਰਿੰਸਟਨ ਵਿਖੇ ਕਾਪਰ ਮਾਊਂਟੇਨ ਮਾਈਨ ਦੇ ਇੰਗਰਬੈੱਲ ਵਿਸਥਾਰ ਪ੍ਰੋਜੈਕਟ ਦਾ ਨਿਰਮਾਣ ਸ਼ੁਰੂ,...

ਪ੍ਰਿੰਸਟਨ ਵਿਖੇ ਕਾਪਰ ਮਾਊਂਟੇਨ ਮਾਈਨ ਦੇ ਇੰਗਰਬੈੱਲ ਵਿਸਥਾਰ ਪ੍ਰੋਜੈਕਟ ਦਾ ਨਿਰਮਾਣ ਸ਼ੁਰੂ, 2040 ਤੱਕ ਵਧੇਗੀ ਖਾਣ ਦੀ ਮਿਆਦ

ਪ੍ਰੋਜੈਕਟ ਨਾਲ 800 ਨੌਕਰੀਆਂ ਸੁਰੱਖਿਅਤ ਰਹਿਣਗੀਆਂ, 285 ਮਿਲੀਅਨ ਡਾਲਰ ਤੋਂ ਵੱਧ ਨਿਵੇਸ਼ ਅਤੇ ਸੈਂਕੜੇ ਨਵੇਂ ਰੋਜ਼ਗਾਰ ਮੌਕੇ ਪੈਦਾ ਹੋਣਗੇ : ਬਰਾੜ 

ਪ੍ਰਿੰਸਟਨ, ਬੀ.ਸੀ. (ਮਾਂਗਟ ) ਬ੍ਰਿਟਿਸ਼ ਕੋਲੰਬੀਆ ਦੇ ਖਣਨ ਅਤੇ ਮਹੱਤਵਪੂਰਨ ਖਣਿਜ ਮੰਤਰੀ ਜਗਰੂਪ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਬੀਤੇ ਦਿਨ Hudbay Minerals Inc. ਦੇ ਅਧਿਕਾਰੀਆਂ ਨਾਲ ਮਿਲ ਕੇ ਪ੍ਰਿੰਸਟਨ ਵਿਖੇ ਕਾਪਰ ਮਾਊਂਟੇਨ ਮਾਈਨ ਦੇ ਇੰਗਰਬੈੱਲ ਵਿਸਥਾਰ ਪ੍ਰੋਜੈਕਟ ਦੀ ਸ਼ੁਰੂਆਤ ਲਈ ਭੂਮੀ ਪੂਜਨ ਸਮਾਗਮ ਵਿੱਚ ਸ਼ਿਰਕਤ ਕੀਤੀ।

ਮੰਤਰੀ ਬਰਾੜ ਨੇ ਕਿਹਾ ਕਿ ਇਸ ਵਿਸਥਾਰ ਪ੍ਰੋਜੈਕਟ ਨਾਲ ਕਾਪਰ ਮਾਊਂਟੇਨ ਮਾਈਨ ਦੀ ਕਾਰਜਕਾਲ ਮਿਆਦ ਸਾਲ 2040 ਤੱਕ ਵਧ ਜਾਵੇਗੀ, ਜਿਸ ਨਾਲ ਖੇਤਰ ਵਿੱਚ ਆਰਥਿਕ ਸਰਗਰਮੀਆਂ ਨੂੰ ਮਜ਼ਬੂਤੀ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਮੌਜੂਦਾ 800 ਕਰਮਚਾਰੀਆਂ ਦੀ ਰੋਜ਼ਗਾਰ ਸੁਰੱਖਿਆ ਯਕੀਨੀ ਬਣੇਗੀ, ਜਦਕਿ ਨਿਰਮਾਣ ਦੌਰਾਨ ਸੈਂਕੜੇ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ।

ਇਸ ਤੋਂ ਇਲਾਵਾ, ਪ੍ਰੋਜੈਕਟ ਵਿੱਚ 285 ਮਿਲੀਅਨ ਡਾਲਰ ਤੋਂ ਵੱਧ ਦਾ ਪੂੰਜੀ ਨਿਵੇਸ਼ ਕੀਤਾ ਜਾਵੇਗਾ, ਜੋ ਸਥਾਨਕ ਅਰਥਵਿਵਸਥਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਖਣਨ ਖੇਤਰ ਲਈ ਮਹੱਤਵਪੂਰਨ ਯੋਗਦਾਨ ਸਾਬਤ ਹੋਵੇਗਾ।

ਮੰਤਰੀ ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੇ ਖਣਨ ਉਦਯੋਗ ਦੀ ਮਜ਼ਬੂਤੀ, ਰੋਜ਼ਗਾਰ ਦੇ ਮੌਕਿਆਂ ਅਤੇ ਆਰਥਿਕ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Exit mobile version