Google search engine
Home Global ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਲੇਬਰ...

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਲੇਬਰ ਪਾਰਟੀ ਵਿੱਚ ਨਵੀਂ ਲੀਡਰਸ਼ਿਪ ਦੀ ਚਰਚਾ ਤੇਜ਼

ਬੀਸੀ. ਪੰ. ਨਿ. ਬਿਊਰੋ

ਲੰਡਨ, 22 ਜੂਨ 2026: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਲੇਬਰ ਪਾਰਟੀ ਦੇ ਅੰਦਰ ਵਧ ਰਹੇ ਵਿਰੋਧ ਅਤੇ ਅਸੰਤੁਸ਼ਟੀ ਦੇ ਮਾਹੌਲ ਵਿਚਕਾਰ ਸਟਾਰਮਰ ਨੇ ਇਹ ਮਹੱਤਵਪੂਰਨ ਫੈਸਲਾ ਲਿਆ ਹੈ।

ਬ੍ਰਿਟਿਸ਼ ਅਖਬਾਰ ਦਿ ਆਬਜ਼ਰਵਰ ਦੀ ਇੱਕ ਰਿਪੋਰਟ ਅਨੁਸਾਰ, ਸਟਾਰਮਰ ਸੋਮਵਾਰ ਨੂੰ ਆਪਣੇ ਅਸਤੀਫੇ ਅਤੇ ਨਵੇਂ ਪਾਰਟੀ ਆਗੂ ਦੀ ਚੋਣ ਲਈ ਸਮਾਂ-ਸੀਮਾ ਸਬੰਧੀ ਰਸਮੀ ਐਲਾਨ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ 2024 ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਕੀਰ ਸਟਾਰਮਰ ਦੀ ਲੋਕਪ੍ਰਿਯਤਾ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਵਿਵਾਦਾਂ, ਘੁਟਾਲਿਆਂ ਅਤੇ ਨੀਤੀਗਤ ਚੁਣੌਤੀਆਂ ਕਾਰਨ ਪ੍ਰਭਾਵਿਤ ਹੋਈ ਹੈ। ਇਸ ਕਾਰਨ ਪਾਰਟੀ ਅੰਦਰ ਵੀ ਉਨ੍ਹਾਂ ਦੀ ਅਗਵਾਈ ਨੂੰ ਲੈ ਕੇ ਸਵਾਲ ਉੱਠਣ ਲੱਗੇ ਸਨ

ਜੇਕਰ ਇਹ ਅਸਤੀਫਾ ਰਸਮੀ ਤੌਰ ‘ਤੇ ਲਾਗੂ ਹੋ ਜਾਂਦਾ ਹੈ ਤਾਂ ਪਿਛਲੇ ਦਹਾਕੇ ਦੌਰਾਨ ਇਹ ਸੱਤਵਾਂ ਮੌਕਾ ਹੋਵੇਗਾ ਜਦੋਂ ਬ੍ਰਿਟੇਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਰਾਜਨੀਤਿਕ ਵਿਸ਼ਲੇਸ਼ਕ ਇਸ ਨੂੰ ਬ੍ਰਿਟਿਸ਼ ਰਾਜਨੀਤੀ ਵਿੱਚ ਤੇਜ਼ੀ ਨਾਲ ਹੋ ਰਹੇ ਲੀਡਰਸ਼ਿਪ ਬਦਲਾਅ ਦੀ ਇੱਕ ਹੋਰ ਵੱਡੀ ਘਟਨਾ ਵਜੋਂ ਦੇਖ ਰਹੇ ਹਨ।

ਫਿਲਹਾਲ ਕੀਰ ਸਟਾਰਮਰ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ, ਜਦਕਿ ਲੇਬਰ ਪਾਰਟੀ ਅੰਦਰ ਨਵੀਂ ਲੀਡਰਸ਼ਿਪ ਦੀ ਚਰਚਾ ਤੇਜ਼ ਹੋ ਗਈ ਹੈ।

Exit mobile version