Google search engine
Home Global ਟਰੰਪ ਦਾ ਐਲਾਨ — ਇਰਾਨ ਅਮਰੀਕੀ ਮੱਕੀ, ਸੋਇਆਬੀਨ ਅਤੇ ਕਣਕ ਖਰੀਦੇਗਾ

ਟਰੰਪ ਦਾ ਐਲਾਨ — ਇਰਾਨ ਅਮਰੀਕੀ ਮੱਕੀ, ਸੋਇਆਬੀਨ ਅਤੇ ਕਣਕ ਖਰੀਦੇਗਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਸੰਭਾਵਿਤ ਸ਼ਾਂਤੀ ਵਾਰਤਾ ਨੂੰ ਅਮਰੀਕੀ ਕਿਸਾਨਾਂ ਲਈ ਫਾਇਦੇਮੰਦ ਕਰਾਰ ਦਿੰਦਿਆਂ ਕਿਹਾ ਹੈ ਕਿ ਇਰਾਨ ਦੇ ਫ੍ਰੀਜ਼ ਕੀਤੇ ਗਏ ਫੰਡਾਂ ਦੀ ਰਿਹਾਈ ਨੂੰ ਅਮਰੀਕਾ ਵਿੱਚ ਉਗਾਈ ਜਾਣ ਵਾਲੀ ਮੱਕੀ, ਸੋਇਆਬੀਨ ਅਤੇ ਕਣਕ ਦੀ ਖਰੀਦ ਨਾਲ ਜੋੜਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ‘ਤੇ ਕੀਤੀ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਇਹ ਅਜਿਹੀਆਂ ਵਸਤੂਆਂ ਹਨ ਜਿਨ੍ਹਾਂ ਦੀ ਇਰਾਨ ਨੂੰ ਬਹੁਤ ਜ਼ਿਆਦਾ ਲੋੜ ਹੈ ਅਤੇ ਮਨੁੱਖੀ ਸੰਕਟ ਦੇ ਮੱਦੇਨਜ਼ਰ ਮਦਦ ਕਰਨਾ ਜ਼ਰੂਰੀ ਹੈ।

ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਨਜ਼ਦੀਕੀ ਭਵਿੱਖ ਵਿੱਚ ਇਰਾਨ ਵੱਲੋਂ ਅਮਰੀਕੀ ਖੇਤੀ ਉਤਪਾਦਾਂ ਦੀ ਵੱਡੇ ਪੱਧਰ ‘ਤੇ ਖਰੀਦ ਦੀ ਸੰਭਾਵਨਾ ਘੱਟ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਰਿਸਰਚ ਫੈਲੋ ਐਮੇਰਿਟਸ ਜੋਸੇਫ ਗਲਾਬਰ ਅਨੁਸਾਰ, ਇਰਾਨ ਲਈ ਆਪਣੇ ਮੌਜੂਦਾ ਵਪਾਰਕ ਭਾਈਵਾਲਾਂ ਨੂੰ ਛੱਡ ਕੇ ਅਮਰੀਕਾ ‘ਤੇ ਨਿਰਭਰ ਹੋਣਾ ਆਸਾਨ ਨਹੀਂ ਹੋਵੇਗਾ।

ਉਨ੍ਹਾਂ ਦੱਸਿਆ ਕਿ ਬ੍ਰਾਜ਼ੀਲ, ਭਾਰਤ, ਤੁਰਕੀ, ਯੂਰਪੀ ਸੰਘ, ਕੈਨੇਡਾ, ਆਸਟਰੇਲੀਆ ਅਤੇ ਅਰਜਨਟੀਨਾ ਇਸ ਵੇਲੇ ਇਰਾਨ ਦੇ ਮੁੱਖ ਖੇਤੀ ਸਪਲਾਇਰ ਹਨ। ਗਲਾਬਰ ਨੇ ਚੇਤਾਵਨੀ ਦਿੱਤੀ ਕਿ ਜੇ ਟਰੰਪ ਦੀ ਇਹ ਯੋਜਨਾ ਅੱਗੇ ਵਧਦੀ ਹੈ ਤਾਂ ਇਸ ਨਾਲ ਅਮਰੀਕਾ ਦੇ ਕੁਝ ਵਪਾਰਕ ਮੁਕਾਬਲੇਬਾਜ਼ਾਂ ਨਾਲ ਤਣਾਅ ਵੀ ਪੈਦਾ ਹੋ ਸਕਦਾ ਹੈ।

Exit mobile version