Google search engine
Home Global ਕੈਨੇਡਾ ਦੇ ਟਵਾਸਨ ਬੰਦਰਗਾਹ ‘ਤੇ 520 ਕਿਲੋ ਅਫ਼ੀਮ ਬਰਾਮਦ, ਕਾਗਜ਼ ਦੇ ਰੋਲਾਂ...

ਕੈਨੇਡਾ ਦੇ ਟਵਾਸਨ ਬੰਦਰਗਾਹ ‘ਤੇ 520 ਕਿਲੋ ਅਫ਼ੀਮ ਬਰਾਮਦ, ਕਾਗਜ਼ ਦੇ ਰੋਲਾਂ ਵਿੱਚ ਲੁਕਾਈ ਗਈ ਸੀ

ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (CBSA) ਦੇ ਅਧਿਕਾਰੀਆਂ ਨੇ ਟਵਾਸਨ (Tsawwassen) ਬੰਦਰਗਾਹ ‘ਤੇ ਪਹੁੰਚੇ ਇੱਕ ਸ਼ੱਕੀ ਕੰਟੇਨਰ ਦੀ ਜਾਂਚ ਦੌਰਾਨ 520 ਕਿਲੋ ਸ਼ੁੱਧ ਅਫ਼ੀਮ ਬਰਾਮਦ ਕੀਤੀ ਹੈ। ਉਦਯੋਗਿਕ ਕਾਗਜ਼ ਦੇ 20 ਵੱਡੇ ਰੋਲਾਂ ਨਾਲ ਲੱਦੇ ਇਸ ਕੰਟੇਨਰ ਨੂੰ ਚਾਰ ਮਹੀਨਿਆਂ ਤੋਂ ਨਿਗਰਾਨੀ ਹੇਠ ਰੱਖਿਆ ਗਿਆ ਸੀ।

ਜਾਂਚ ਦੌਰਾਨ ਐਕਸ-ਰੇ ਸਕੈਨਿੰਗ ਵਿੱਚ 20 ਵਿੱਚੋਂ 9 ਰੋਲਾਂ ਦੇ ਅੰਦਰ ਚਲਾਕੀ ਨਾਲ ਲੁਕਾਈ ਗਈ ਅਫ਼ੀਮ ਦਾ ਪਤਾ ਲੱਗਾ। CBSA ਦੀ ਪੈਸੀਫਿਕ ਖੇਤਰ ਦੀ ਜਨਰਲ ਡਾਇਰੈਕਟਰ ਨੀਨਾ ਪਟੇਲ ਮੁਤਾਬਕ ਇਹ ਕੰਟੇਨਰ ਅਮਰੀਕਾ-ਕੈਨੇਡਾ ਦੀ ਸਾਂਝੀ ਸੁਰੱਖਿਆ ਟੀਮ ਦੀ ਨਿਗਰਾਨੀ ਹੇਠ ਸੀ।

ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਏਜੰਸੀ ਨੇ ਦੱਸਿਆ ਕਿ ਅਗਲੀ ਜਾਂਚ ਲਈ ਮਾਮਲਾ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਦਸੰਬਰ 2022 ਵਿੱਚ ਵੀ ਇਸੇ ਬੰਦਰਗਾਹ ਤੋਂ 3,000 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਸੀ, ਪਰ ਸਾਢੇ ਤਿੰਨ ਸਾਲ ਬਾਅਦ ਵੀ ਉਸ ਕੇਸ ਦੇ ਮੁੱਖ ਦੋਸ਼ੀਆਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਇਸ ਕਾਰਨ ਸੁਰੱਖਿਆ ਏਜੰਸੀ ਦੀ ਕਾਰਵਾਈ ‘ਤੇ ਮੁੜ ਸਵਾਲ ਖੜ੍ਹੇ ਹੋ ਰਹੇ ਹਨ।

Exit mobile version