Google search engine
Home Indian ਭਾਜਪਾ-ਅਕਾਲੀ ਗੱਠਜੋੜ ਬਾਰੇ ਸਮਾਂ ਆਉਣ ‘ਤੇ ਫੈਸਲਾ ਲਵਾਂਗੇ: ਨਿਤਿਨ ਨਬੀਨ

ਭਾਜਪਾ-ਅਕਾਲੀ ਗੱਠਜੋੜ ਬਾਰੇ ਸਮਾਂ ਆਉਣ ‘ਤੇ ਫੈਸਲਾ ਲਵਾਂਗੇ: ਨਿਤਿਨ ਨਬੀਨ

ਪੰਜਾਬ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਅਕਾਲੀ ਧੜੇ ਨਾਲ ਗੱਠਜੋੜ ਬਾਰੇ ਫੈਸਲਾ ਹਾਲੇ ਨਹੀਂ ਲਿਆ ਗਿਆ ਅਤੇ ਇਹ ਸਮਾਂ ਆਉਣ ‘ਤੇ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਭਾਜਪਾ ਦਾ ਮੁੱਖ ਧਿਆਨ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਆਪਣਾ ਸੰਗਠਨ ਮਜ਼ਬੂਤ ਕਰਨ ‘ਤੇ ਹੈ।

ਜਲੰਧਰ ਵਿੱਚ ਇੱਕ ਮੀਡੀਆ ਕਨਕਲੇਵ ਦੌਰਾਨ ਨਬੀਨ ਨੇ ਕਿਹਾ ਕਿ ਭਾਜਪਾ ਇਸ ਵੇਲੇ ਆਪਣੇ ਦਮ ‘ਤੇ ਅੱਗੇ ਵਧ ਰਹੀ ਹੈ ਅਤੇ ਆਉਣ ਵਾਲੇ ਛੇ ਮਹੀਨਿਆਂ ਤੱਕ ਪਾਰਟੀ ਆਪਣੀਆਂ ਯੋਜਨਾਵਾਂ ਅਤੇ ਰਣਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ ‘ਤੇ ਹਾਲਾਤਾਂ ਅਤੇ ਲੋਕਾਂ ਦੇ ਸੰਦੇਸ਼ ਦੇ ਆਧਾਰ ‘ਤੇ ਗੱਠਜੋੜ ਬਾਰੇ ਮੁਲਾਂਕਣ ਕੀਤਾ ਜਾਵੇਗਾ।

ਨਬੀਨ ਦੇ ਬਿਆਨ ਤੋਂ ਇਹ ਸੰਕੇਤ ਜ਼ਰੂਰ ਮਿਲਦੇ ਹਨ ਕਿ ਭਾਜਪਾ-ਅਕਾਲੀ ਗੱਠਜੋੜ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਗਿਆ, ਪਰ ਫਿਲਹਾਲ ਪਾਰਟੀ ਆਪਣੀ ਤਾਕਤ ਵਧਾਉਣ ‘ਤੇ ਕੇਂਦਰਿਤ ਹੈ।

Exit mobile version