Google search engine
Home Sport ਮਸਤੂਆਣਾ ਸਾਹਿਬ ਦੇ 3 ਖਿਡਾਰੀ ਭਾਰਤੀ ਟੀਮ ਲਈ ਚੁਣੇ ਗਏ

ਮਸਤੂਆਣਾ ਸਾਹਿਬ ਦੇ 3 ਖਿਡਾਰੀ ਭਾਰਤੀ ਟੀਮ ਲਈ ਚੁਣੇ ਗਏ

ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਸਿਖਲਾਈ ਕੇਂਦਰ ਮਸਤੂਆਣਾ ਸਾਹਿਬ ਲਈ ਮਾਣ ਵਾਲੀ ਖ਼ਬਰ ਹੈ। ਸੈਂਟਰ ਦੇ ਤਿੰਨ ਹੋਣਹਾਰ ਵਾਲੀਬਾਲ ਖਿਡਾਰੀ — ਸ਼ਬਦ ਗੌਤਮ, ਅਰਸ਼ਪ੍ਰੀਤ ਸਿੰਘ ਅਤੇ ਅਰਪਿਤ ਸਾਂਗਵਾਨ — ਦੀ ਭਾਰਤੀ ਟੀਮ ਵਿੱਚ ਚੋਣ ਹੋਈ ਹੈ।

ਇਹ ਤਿੰਨੇ ਖਿਡਾਰੀ ਚੀਨ ਦੇ ਸ਼ਾਂਗਲੂਓ ਸ਼ਹਿਰ ਵਿੱਚ 1 ਤੋਂ 10 ਜੁਲਾਈ ਤੱਕ ਹੋਣ ਵਾਲੀ ਅੰਡਰ-18 ਵਰਲਡ ਸਕੂਲ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।

ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਸਹਾਇਕ ਨਿਰਦੇਸ਼ਕ ਪੁਸ਼ਕਰ ਸਿੰਘ ਅਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮੰਚ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਨਾ ਸਿਰਫ਼ ਸੈਂਟਰ, ਸਗੋਂ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ।

ਮਸਤੂਆਣਾ ਸਾਹਿਬ ਦਾ ਸਾਈ ਸੈਂਟਰ ਲਗਾਤਾਰ ਨਵੀਂ ਪ੍ਰਤਿਭਾ ਨੂੰ ਤਿਆਰ ਕਰਕੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਭੇਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਪ੍ਰਾਪਤੀ ’ਤੇ ਪ੍ਰਬੰਧਕੀ ਕਮੇਟੀ, ਕੋਚਿੰਗ ਸਟਾਫ, ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

Exit mobile version