Google search engine
Home Indian 2027 ਮਿਸ਼ਨ ਲਈ ਕਾਂਗਰਸ ਸਰਗਰਮ, ਨਵੀਆਂ ਕਮੇਟੀਆਂ ਦੇ ਐਲਾਨ ਮਗਰੋਂ ਪੰਜਾਬ ਪਹੁੰਚੇ...

2027 ਮਿਸ਼ਨ ਲਈ ਕਾਂਗਰਸ ਸਰਗਰਮ, ਨਵੀਆਂ ਕਮੇਟੀਆਂ ਦੇ ਐਲਾਨ ਮਗਰੋਂ ਪੰਜਾਬ ਪਹੁੰਚੇ ਭੂਪੇਸ਼ ਬਘੇਲ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਨੇ ਆਪਣੀਆਂ ਸਿਆਸੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਨਵੀਆਂ ਜਥੇਬੰਦਕ ਕਮੇਟੀਆਂ ਦੇ ਗਠਨ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅੱਜ ਪੰਜਾਬ ਦੌਰੇ ‘ਤੇ ਪਹੁੰਚੇ ਹਨ।

ਦੌਰੇ ਦੌਰਾਨ ਭੂਪੇਸ਼ ਬਘੇਲ ਨਵੀਆਂ ਕਮੇਟੀਆਂ ਦੇ ਚੇਅਰਪਰਸਨਾਂ, ਕੋ-ਚੇਅਰਪਰਸਨਾਂ ਅਤੇ ਮੈਂਬਰਾਂ ਨਾਲ ਵਿਸਥਾਰਪੂਰਵਕ ਮੀਟਿੰਗਾਂ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਜਥੇਬੰਦੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ, ਵੱਖ-ਵੱਖ ਕਮੇਟੀਆਂ ਵਿਚਕਾਰ ਤਾਲਮੇਲ ਵਧਾਉਣ ਅਤੇ ਕਾਂਗਰਸ ਦੇ ਸੁਨੇਹੇ ਨੂੰ ਹਰ ਪਿੰਡ ਅਤੇ ਸ਼ਹਿਰ ਤੱਕ ਪਹੁੰਚਾਉਣ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ।

ਪਾਰਟੀ ਸੂਤਰਾਂ ਅਨੁਸਾਰ, ਸੀਨੀਅਰ ਲੀਡਰਸ਼ਿਪ ਅਤੇ ਜਥੇਬੰਦਕ ਅਹੁਦੇਦਾਰਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਵਿੱਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵਿਸਥਾਰਤ ਰੋਡਮੈਪ ‘ਤੇ ਵੀ ਚਰਚਾ ਹੋਵੇਗੀ। ਕਾਂਗਰਸ ਦਾ ਟੀਚਾ ਜਥੇਬੰਦੀ ਨੂੰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਕਰਕੇ ਸੂਬੇ ਵਿੱਚ ਮੁੜ ਸੱਤਾ ਹਾਸਲ ਕਰਨ ਦੀ ਰਣਨੀਤੀ ਨੂੰ ਅਮਲੀ ਰੂਪ ਦੇਣਾ ਹੈ।

Exit mobile version