Google search engine
Home Canada ਗੁਰੂ ਨਾਨਕ ਫੂਡ ਬੈਂਕ ਸਰੀ ਦੇ ਸੈਕਟਰੀ ਨੀਰਜ ਵਾਲੀਆ ਦਾ ਦੁਖਦਾਈ ਵਿਛੋੜਾ-

ਗੁਰੂ ਨਾਨਕ ਫੂਡ ਬੈਂਕ ਸਰੀ ਦੇ ਸੈਕਟਰੀ ਨੀਰਜ ਵਾਲੀਆ ਦਾ ਦੁਖਦਾਈ ਵਿਛੋੜਾ-

Screenshot

ਅੰਤਿਮ ਵਿਦਾਇਗੀ ਤੇ ਭੋਗ 19 ਜੁਲਾਈ ਨੂੰ-

ਸਰੀ -ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਫੂਡ ਬੈਂਕ ਸਰੀ ਦੇ ਸੈਕਟਰੀ ਅਤੇ ਉਘੇ ਸਮਾਜ ਸੇਵੀ ਨੀਰਜ ਸਿੰਘ ਵਾਲੀਆ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ।

ਪਰਿਵਾਰ ਵਲੋਂ ਦਿੱਤੀ ਗਈ ਸੂਚਨਾ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 19 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਵੈਲੀ ਵਿਊ ਫਿਊਨਰਲ ਹੋਮ 14660-72 ਐਵਨਿਊ ਸਰੀ ਵਿਖੇ ਕੀਤਾ ਜਾਵੇਗਾ। ਉਪਰੰਤ 12 ਵਜੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦੂਖ ਨਿਵਾਰਨ ਸਾਹਿਬ 15255-68 ਐਵਨਿਊ ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਗਿਆਨੀ ਨਰਿੰਦਰ ਸਿੰਘ ਨਾਲ ਫੋਨ ਨੰਬਰ 604-780-2573 ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version