HomeIndianਅੰਮ੍ਰਿਤਸਰ ਤੋਂ ਵਿਦੇਸ਼ ਯਾਤਰਾ ਹੋਈ ਹੋਰ ਆਸਾਨ: ਏਅਰ ਇੰਡੀਆ ਦੀ ‘ਈਜ਼ੀ ਕਨੈਕਟ’...

ਅੰਮ੍ਰਿਤਸਰ ਤੋਂ ਵਿਦੇਸ਼ ਯਾਤਰਾ ਹੋਈ ਹੋਰ ਆਸਾਨ: ਏਅਰ ਇੰਡੀਆ ਦੀ ‘ਈਜ਼ੀ ਕਨੈਕਟ’ ਸੇਵਾ ਨਾਲ ਦਿੱਲੀ ’ਚ ਨਹੀਂ ਹੋਵੇਗਾ ਮੁੜ ਚੈੱਕ-ਇਨ

ਅੰਮ੍ਰਿਤਸਰ: ਵਿਦੇਸ਼ ਜਾਣ ਵਾਲੇ ਪੰਜਾਬ ਦੇ ਹਵਾਈ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲੇ ਯਾਤਰੀ ਹੁਣ ਦਿੱਲੀ ਹਵਾਈ ਅੱਡੇ ’ਤੇ ਵਾਰ-ਵਾਰ ਚੈੱਕ-ਇਨ, ਸਮਾਨ ਇਕੱਠਾ ਕਰਨ ਅਤੇ ਇਮੀਗ੍ਰੇਸ਼ਨ ਦੀ ਲੰਮੀ ਪ੍ਰਕਿਰਿਆ ਤੋਂ ਬਚ ਸਕਣਗੇ। ਏਅਰ ਇੰਡੀਆ ਨੇ ਆਪਣੀ ਨਵੀਂ ‘ਈਜ਼ੀ ਕਨੈਕਟ’ (ਹਬ-ਐਂਡ-ਸਪੋਕ) ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦਾ ਉਦਘਾਟਨ ਕੇਂਦਰੀ ਸਿਵਲ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਵਰਚੁਅਲ ਤੌਰ ’ਤੇ ਕੀਤਾ।

ਇਸ ਨਵੀਂ ਸੇਵਾ ਤਹਿਤ ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੇ ਯਾਤਰੀ ਆਪਣਾ ਸਮਾਨ ਸ਼ੁਰੂਆਤੀ ਹਵਾਈ ਅੱਡੇ ਤੋਂ ਹੀ ਆਪਣੇ ਅੰਤਿਮ ਵਿਦੇਸ਼ੀ ਮੁਕਾਮ ਲਈ ਬੁੱਕ ਕਰਵਾ ਸਕਣਗੇ। ਇਸ ਕਾਰਨ ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਬੈਗੇਜ ਲੈਣ, ਚੈੱਕ-ਇਨ ਕਰਨ ਜਾਂ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। ਯਾਤਰੀ ਸਿੱਧੇ ਕੌਮਾਂਤਰੀ ਟਰਾਂਜ਼ਿਟ ਰਾਹੀਂ ਆਪਣੀ ਅਗਲੀ ਉਡਾਣ ਤੱਕ ਪਹੁੰਚ ਸਕਣਗੇ, ਜਿਸ ਨਾਲ ਸਮੇਂ ਦੀ ਬਚਤ ਅਤੇ ਯਾਤਰਾ ਹੋਰ ਸੁਵਿਧਾਜਨਕ ਬਣੇਗੀ।

ਇਹ ਸੇਵਾ 28 ਜੁਲਾਈ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਾਗੂ ਹੋ ਗਈ ਹੈ। ਏਅਰ ਇੰਡੀਆ ਵੱਲੋਂ ਰੋਜ਼ਾਨਾ ਦੋ ‘ਈਜ਼ੀ ਕਨੈਕਟ’ ਉਡਾਣਾਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ AI-1113 ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ, ਜਦਕਿ ਦੂਜੀ ਉਡਾਣ AI-1115 ਰਾਤ 10:00 ਵਜੇ ਉਡਾਣ ਭਰ ਕੇ 11:20 ਵਜੇ ਦਿੱਲੀ ਪਹੁੰਚੇਗੀ।

ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਕਰੀਬ ਚਾਰ ਘੰਟਿਆਂ ਦੇ ਅੰਦਰ ਆਪਣੀ ਕੌਮਾਂਤਰੀ ਕਨੈਕਟਿੰਗ ਫਲਾਈਟ ਮਿਲ ਜਾਵੇਗੀ। ਇਸ ਯੋਜਨਾ ਰਾਹੀਂ ਦਿੱਲੀ ਤੋਂ ਲਗਭਗ 27 ਕੌਮਾਂਤਰੀ ਮੰਜ਼ਿਲਾਂ ਲਈ ਆਸਾਨ ਕਨੈਕਟੀਵਿਟੀ ਉਪਲਬਧ ਹੋਵੇਗੀ।

ਏਅਰ ਇੰਡੀਆ ਦੀ ਇਹ ਨਵੀਂ ਸੁਵਿਧਾ ਖ਼ਾਸ ਤੌਰ ’ਤੇ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ ਅਤੇ ਹੋਰ ਕਈ ਅਹਿਮ ਕੌਮਾਂਤਰੀ ਰੂਟਾਂ ’ਤੇ ਯਾਤਰਾ ਕਰਨ ਵਾਲਿਆਂ ਲਈ ਲਾਭਦਾਇਕ ਸਾਬਤ ਹੋਵੇਗੀ। ਇਸ ਨਾਲ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਨਾ ਸਿਰਫ਼ ਸਮੇਂ ਦੀ ਬਚਤ ਹੋਵੇਗੀ, ਸਗੋਂ ਦਿੱਲੀ ਹਵਾਈ ਅੱਡੇ ’ਤੇ ਆਉਣ ਵਾਲੀਆਂ ਔਖਾਈਆਂ ਤੋਂ ਵੀ ਰਾਹਤ ਮਿਲੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments