
ਸਮਾਗਮ ਦੌਰਾਨ ਮਨੋਰੰਜਕ ਸੱਭਿਆਚਾਰਕ ਪੇਸ਼ਕਾਰੀਆਂ, ਰਿਫਰੈਸ਼ਮੈਂਟ, ਇਨਾਮੀ ਡਰਾਅ ਅਤੇ ਵੱਖ-ਵੱਖ ਭਾਈਚਾਰਕ ਸੰਸਥਾਵਾਂ ਵੱਲੋਂ ਜਾਣਕਾਰੀ ਬੂਥ ਲਗਾਏ ਗਏ। ਇਸ ਮੌਕੇ ਨੇ ਵੈਨਕੂਵਰ-ਲੰਗਾਰਾ ਦੀ ਵਿਭਿੰਨਤਾ ਅਤੇ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।
ਵਿਧਾਇਕ ਸੁਨੀਤਾ ਧੀਰ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਬੀ.ਸੀ. ਵਿਧਾਨ ਸਭਾ ਦੇ ਸਪੀਕਰ Raj Chouhan ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ, ਜਿਨ੍ਹਾਂ ਵਿੱਚ ਮਾਰਪੋਲ ਨੇਬਰਹੁੱਡ ਹਾਊਸ, ਲੰਗਾਰਾ ਕਾਲਜ, ਸਾਊਥ ਵੈਨਕੂਵਰ ਕਮਿਊਨਿਟੀ ਪੁਲਿਸਿੰਗ ਸੈਂਟਰ, ਕੇਰਿਸਡੇਲ ਕਮਿਊਨਿਟੀ ਪੁਲਿਸਿੰਗ ਸੈਂਟਰ, ਫੇਅਰਲੀ ਡਿਕਿਨਸਨ ਯੂਨੀਵਰਸਿਟੀ–ਓਕਰਿਜ, ਸੰਸੈਟ ਕਮਿਊਨਿਟੀ ਐਸੋਸੀਏਸ਼ਨ, ਖਾਲਸਾ ਦੀਵਾਨ ਸੁਸਾਇਟੀ, ਖਾਲਸਾ ਦਰਬਾਰ ਸੁਸਾਇਟੀ, ਸੰਸੈਟ ਇੰਡੋ-ਕੈਨੇਡੀਅਨ ਸੀਨੀਅਰਜ਼, ਭਾਈਚਾਰਕ ਆਗੂਆਂ ਅਤੇ ਸਮਰਪਿਤ ਵਲੰਟੀਅਰਾਂ ਦਾ ਵੀ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਵਿਧਾਇਕ ਸੁਨੀਤਾ ਧੀਰ ਨੇ ਕਿਹਾ ਕਿ, “ਹਰ ਉਮਰ ਅਤੇ ਹਰ ਪਿਛੋਕੜ ਦੇ ਲੋਕਾਂ ਨੂੰ ਇਕੱਠੇ ਹੋ ਕੇ ਬੀ.ਸੀ. ਡੇਅ ਮਨਾਉਂਦੇ ਦੇਖਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਸਾਡੀ ਅਸਲ ਤਾਕਤ ਸਾਡੀ ਵਿਭਿੰਨਤਾ ਵਿੱਚ ਹੈ ਅਤੇ ਅਜਿਹੇ ਸਮਾਗਮ ਇਹ ਯਾਦ ਦਿਵਾਉਂਦੇ ਹਨ ਕਿ ਜਦੋਂ ਭਾਈਚਾਰੇ ਮਿਲ ਕੇ ਕੰਮ ਕਰਦੇ ਹਨ ਤਾਂ ਹਰ ਕਿਸੇ ਨੂੰ ਇਸ ਦਾ ਲਾਭ ਮਿਲਦਾ ਹੈ।”
ਉਨ੍ਹਾਂ ਕਿਹਾ ਕਿ ਬੀ.ਸੀ. ਡੇਅ ਦਾ ਇਹ ਸਲਾਨਾ ਸਮਾਗਮ ਹੁਣ ਇੱਕ ਪਿਆਰੀ ਪਰੰਪਰਾ ਬਣਦਾ ਜਾ ਰਿਹਾ ਹੈ, ਜੋ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਬ੍ਰਿਟਿਸ਼ ਕੋਲੰਬੀਆ ਦੀ ਬਹੁ-ਸੱਭਿਆਚਾਰਕ ਵਿਰਾਸਤ ਦਾ ਜਸ਼ਨ ਵੀ ਮਨਾਉਂਦਾ ਹੈ।