Home Canada ਜਗਰੂਪ ਬਰਾੜ ਦੀ ਸਮਰ ਬਾਰਬੀਕਿਊ ਪਾਰਟੀ ਵਿੱਚ ਸਿਆਸੀ ਤੇ ਭਾਈਚਾਰਕ ਆਗੂਆਂ ਨੇ...

ਜਗਰੂਪ ਬਰਾੜ ਦੀ ਸਮਰ ਬਾਰਬੀਕਿਊ ਪਾਰਟੀ ਵਿੱਚ ਸਿਆਸੀ ਤੇ ਭਾਈਚਾਰਕ ਆਗੂਆਂ ਨੇ ਕੀਤੀ ਸ਼ਿਰਕਤ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) — ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਵੱਲੋਂ ਆਪਣੇ ਹਲਕੇ ਦੇ ਵੋਟਰਾਂ, ਸਮਰਥਕਾਂ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਸਾਂਝ ਮਜ਼ਬੂਤ ਕਰਨ ਦੇ ਮਕਸਦ ਨਾਲ ਸਰੀ ਦੇ ਫਰਾਂਸਿਸ ਪਾਰਕ ਵਿਖੇ ਸਮਰ ਬਾਰਬੀਕਿਊ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਆਪਸੀ ਮਿਲਵਰਤਣ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕੀਤਾ।

ਸਮਾਗਮ ਦੌਰਾਨ ਲਿਬਰਲ ਐਮ.ਪੀ. ਸੁੱਖ ਧਾਲੀਵਾਲ, ਐਮ.ਪੀ. ਗੁਰਬਖਸ਼ ਸੈਣੀ, ਸਰੀ ਦੀ ਮੇਅਰ ਬਰੈਂਡਾ ਲੌਕ, ਮੇਅਰ ਉਮੀਦਵਾਰ ਮਾਈਕ ਸਟਾਰਚੁੱਕ, ਲਿੰਡਾ ਐਨਿਸ, ਗੈਰੀ ਬੈੱਗ, ਸੀਨਾ ਵਰਮਾਨੀ, ਐਮ.ਐਲ.ਏ. ਆਮਨਾ ਸ਼ਾਹ ਅਤੇ ਪ੍ਰਿਅੰਕਾ ਸਮੇਤ ਕਈ ਸਿਆਸੀ ਅਤੇ ਭਾਈਚਾਰਕ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਮਹਿਮਾਨਾਂ ਲਈ ਪੀਜ਼ਾ, ਸਮੋਸੇ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਸਾਰਿਆਂ ਨੇ ਰਲ-ਮਿਲ ਕੇ ਆਨੰਦ ਮਾਣਿਆ। ਸਮਾਗਮ ਦੌਰਾਨ ਬੱਚਿਆਂ ਲਈ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਇਸ ਤੋਂ ਇਲਾਵਾ ਮੈਟਰੋ ਵੈਨ ਹੈਲਥ ਗਰੁੱਪ ਨਾਲ ਜੁੜੇ ਨੌਜਵਾਨਾਂ ਵੱਲੋਂ ਹਸਪਤਾਲਾਂ ਵਿੱਚ ਇਲਾਜ ਅਧੀਨ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਫੰਡਰੇਜ਼ਿੰਗ ਮੁਹਿੰਮ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਉੱਘੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਵੱਲੋਂ ਸਾਬਕਾ ਡੀ.ਜੀ.ਪੀ. ਰਾਜਵੀਰ ਸਿੰਘ ਵੱਲੋਂ ਲਿਖੀ ਪੁਸਤਕ ‘ਐਵਰ ਅਨਵਰਡ’ ਜਗਰੂਪ ਸਿੰਘ ਬਰਾੜ ਨੂੰ ਭੇਂਟ ਕੀਤੀ ਗਈ।

ਸਮਾਗਮ ਵਿੱਚ ਹਰਚੰਦ ਸਿੰਘ ਭੰਗੂ, ਅਜਮੇਰ ਸਿੰਘ ਭਾਗਪੁਰ, ਜਸਵੰਤ ਸਿੰਘ ਬਰਾੜ, ਸੀਨੀਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ, ਪਿਕਸ ਦੇ ਸੀ.ਈ.ਓ. ਸਤਬੀਰ ਸਿੰਘ ਚੀਮਾ, ਗੁਰਦੀਪ ਸਿੰਘ ਖੁਰਾਣਾ, ਵਿਕਾਸ ਖੁਰਾਨਾ, ਜੈ ਵਿਰਦੀ, ਸੁਰਿੰਦਰ ਸਿੰਘ ਸੰਧੂ, ਹਰਮੇਲ ਸਿੰਘ ਸੁੰਨੜ, ਮਨਜੀਤ ਸਿੰਘ ਸੋਹੀ, ਪਰਮਜੀਤ ਖੋਸਲਾ, ਰਾਜਿੰਦਰ ਸਿੰਘ ਪੰਧੇਰ ਤੋਂ ਇਲਾਵਾ ਹੋਰ ਕਈ ਪਤਵੰਤੇ ਅਤੇ ਭਾਈਚਾਰਕ ਆਗੂ ਮੌਜੂਦ ਸਨ।

ਸਮਾਗਮ ਦੇ ਅੰਤ ਵਿੱਚ ਪੇਂਟਿੰਗ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਮੰਤਰੀ ਬਰਾੜ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਧੰਨਵਾਦ ਕੀਤਾ।

Exit mobile version