ਐਬਸਫੋਰਡ ( ਬੀਸੀ ਪੰਜਾਬੀ ਨਿਊਜ਼ ਬਿਊਰੋ )- ਬ੍ਰਿਟਿਸ਼ ਕੋਲੰਬੀਆ ਦੇ ਸਮਰਲੈਂਡ ਇਲਾਕੇ ਵਿਚ ਜੰਗਲੀ ਅੱਗਾਂ ਕਾਰਣ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕੁਦਰਤੀ ਕਰੋਪੀ ਤੋਂ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਸਮੇਂ ਦੀ ਲੋੜ ਹੈ। ਇਸ ਮੁਸ਼ਕਲ ਘੜੀ ਵਿਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਦਾਨ ਦੀ ਅਪੀਲ ਕਰਦਿਆਂ ਲੋੜੀਂਦੀਆਂ ਵਸਤੂਆਂ ਇਕੱਤਰ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਵਲੋ ਐਬਸਫੋਰਡ ਵਾਸੀਆਂ ਅਤੇ ਆਸ ਪਾਸ ਦੀਆਂ ਸੰਗਤਾਂ ਨੂੰ ਲੋੜੀਂਦੀਆਂ ਜਰੂਰੀ ਵਸਤਾਂ ਗੁਰੂ ਘਰ ਵਿਖੇ ਪਹੁੰਚਾਉਣ ਦੀ ਅਪੀਲ ਕੀਤੀ ਹੈ। ਇਹਨਾਂ ਜਰੂਰੀ ਵਸਤਾਂ ਵਿਚ ਪੁਰਸ਼ਾਂ ਤੇ ਮਰਦਾਂ ਵਾਸਤੇ ਡੀਓਡੋਰੈਂਟ, ਟੁਥ ਬਰੱਸ਼, ਟੂਥਪੇਸਟ, ਸ਼ੇਵਿੰਗ ਕਰੀਮ, ਚੈਪਸਟਿਕ, ਬਾਡੀ ਲੋਸ਼ਨ, ਮਹਿਲਾ ਸਫਾਈ ਉਤਪਾਦ, ਹੇਅਰ ਟਾਈ, ਮੁੱਢਲੀ ਸਹਾਇਤਾ ਲਈ ਦਵਾਈਆਂ ਵਿਚ ਟਾਇਨੇਨੌਲ, ਬਰੂਫਿਨ, ਬੈਂਡ ਏਡ,ਡੈਂਚਰ ਸੰਭਾਲ ਉਤਪਾਦ, ਨੇਜਲ ਸਪਰੇਅ, ਬੱਚਿਆਂ ਵਾਸਤੇ ਡਾਇਪਰ, ਬਾਡੀ ਵਾਈਪਸ, ਸਫਾਈ ਅਤੇ ਘਰੇਲੂ ਵਸਤੂਆਂ ਵਿਚ ਹੈਂਡ ਵਾਈਪਸ,ਹੈਂਡ ਸੈਨੀਟਾਈਜ਼ਰ, ਸਾਬਣ, ਪੇਪਰ ਟਾਵਲ, ਜੁਰਾਬਾਂ, ਅੰਡਰਵੀਅਰ , ਸਨਸਕਰੀਨ ਲੋਸ਼ਨ, ਬੈਕਪੈਕ ਅਤੇ ਲੰਚ ਕਿੱਟਾਂ ਅਤੇ ਫੋਨ ਚਾਰਜਰ ਆਦਿ ਸ਼ਾਮਿਲ ਹੋ ਸਕਦੇ ਹਨ।
ਉਹਨਾਂ ਐਬਸਫੋਰਡ ਵਾਸੀਆਂ ਨੂੰ ਉਕਤ ਜਰੂਰੀ ਅਤੇ ਲੋੜੀਂਦੀਆਂ ਵਸਤਾਂ ਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਗੁਰੂ ਘਰ ਵਿਖੇ ਦਾਨ ਵਜੋਂ ਇਕੱਤਰ ਹੋਣ ਵਾਲੀਆਂ ਇਹਨਾਂ ਵਸਤਾਂ ਨੂੰ 20 ਅਗਸਤ ਨੂੰ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਗੁਰੂ ਘਰ ਫੋਨ ਨੰਬਰ 604-850-7228 ਜਾਂ ਰਾਜਿੰਦਰ ਸਿੰਘ ਢਿੱਲੋਂ ਦੇ ਫੋਨ ਨੰਬਰ 778-552-8484 ਤੇ ਸੰਪਰਕ ਕੀਤਾ ਜਾ ਸਕਦਾ ਹੈ।
