HomeGlobalਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਲਈ ਵਾਰਿਸ ਪੰਜਾਬ ਮੈਨੀਫੈਸਟੋ...

ਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਲਈ ਵਾਰਿਸ ਪੰਜਾਬ ਮੈਨੀਫੈਸਟੋ ‘ਚ ਠੋਸ ਪ੍ਰੋਗਰਾਮ ਦੇਵੇ 

ਕੈਨੇਡਾ ਤੋਂ ਇਯਾਲੀ ਕੋਲ ਉਠਾਈ ਮੰਗ ‘ਤੇ ਮੀਡੀਆ ‘ਚ ਵੀ ਛਿੜੀ ਚਰਚਾ 

ਸਰੀ (ਮਹੇਸ਼ਇੰਦਰ ਸਿੰਘ ਮਾਂਗਟ )-ਪੰਜਾਬ ਵਿਚ ਜਦੋਂ ਵੱਖ-ਵੱਖ ਸਿਆਸੀ ਧਿਰਾਂ ਆਪਣੇ-ਚੋਣ ਮੈਨੀਫੈਸਟੋ ‘ਚ ਰਾਜ ਤੇ ਲੋਕਾਂ ਦੇ ਮੁੱਦਿਆਂ ਨੂੰ ਸ਼ਾਮਿਲ ਕਰਨ ਲਈ ਅੰਦਰਖਾਤੇ ਰਣਨੀਤੀ ਉਲੀਕ ਰਹੀਆਂ, ਉਸ ਸਮੇਂ ਵਿਦੇਸ਼ ‘ਚ ਬੈਠੇ ਪੰਜਾਬੀ ਭਾਈਚਾਰੇ ਦੀਆਂ ਆਪਣੀ ਮਾਤ ਭੂਮੀ ‘ਤੇ ਜਾਇਦਾਦਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵੱਡੇ ਤੇ ਅਹਿਮ ਮੁੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਰਣਨੀਤੀ ਘਾੜੇ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕੋਲ ਉਠਾਇਆ ਗਿਆ ਤੇ ਇਸ ਮੁੱਦੇ ‘ਤੇ ਇਯਾਲੀ ਦੇ ਕੈਨੇਡਾ ਵਸਦੇ ਕੁਝ ਨੇੜਲਿਆਂ ਨੇ ਮੰਗ ਉਠਾਈ ਹੈ ਵਾਰਿਸ ਪੰਜਾਬ ਇਸ ਬਾਰੇ ਮੈਨੀਫੈਸਟੋ ‘ਚ ਠੋਸ ਪ੍ਰੋਗਰਾਮ ਲਿਆਵੇ ਕਿ ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਦੀਆਂ ਜਾਇਦਾਦਾਂ ਬਾਰੇ ਕਿਆਸੇ ਜਾ ਰਹੇ ਕਿਸੇ ਵੀ ਕਾਨੂੰਨੀ ਤੌਖਲੇ ਜਾਂ ਕੋਈ ਵੀ ਮਾਫ਼ੀਏ ਤੋਂ ਜਾਇਦਾਦਾਂ ਪੂਰੀ ਤਰਾਂ ਸੁਰੱਖਿਅਤ ਰਹਿਣਗੀਆਂ ਤੇ ਸਰਕਾਰ ਬਣਨ ‘ਤੇ ਇਸ ਨੂੰ ਅਮਲ ‘ਚ ਲਿਆਂਦਾ ਜਾਵੇ | ਯਾਦ ਰਹੇ ਕਿ ਇਯਾਲੀ ਸਮਰਥਕਾਂ ਦੀ ਸਰੀ ‘ਚ ਹੋਈ ਇਕ ਚਾਹ ਮਿਲਣੀ ਦੌਰਾਨ ਇਹ ਚਰਚਾ ਛਿੜੀ ਸੀ, ਜਿਸ ਨੂੰ ਉਨ੍ਹਾਂ ਦੇ ਨੇੜਲਿਆਂ ਸ. ਪਿਆਰਾ ਸਿੰਘ ਨੱਤ, ਰਾਜਵਿੰਦਰ ਸਿੰਘ ਹੈਪੀ, ਰਾਜਿੰਦਰ ਸਿੰਘ ਹਿਸੋਵਾਲ, ਰਣਜੀਤ ਸਿੰਘ ਸੋਹੀਆ ਸਮੇਤ ਹੋਰਾਂ ਵਲੋਂ ਇਹ ਮੁੱਦਾ ਇਯਾਲੀ ਦੇ ਧਿਆਨ ‘ਚ ਲਿਆਂਦਾ ਗਿਆ, ਜਿਸ ‘ਤੇ ਵਾਰਿਸ ਪੰਜਾਬ ਦੇ ਲੀਡਰ ਇਯਾਲੀ ਨੇ ਗੰਭੀਰਤਾ ਵੀ ਦਿਖਾਈ ਹੈ | ਦੱਸ ਦੇਈਏ ਕਿ ਇਸ ਮੁੱਦੇ ਬਾਰੇ ਇਕ ਪੋਸਟ ਵੀ ਸੋਸ਼ਲ ਮੀਡੀਆ ਉਪਰ ਸਾਂਝੀ ਹੋਣ ਤੋਂ ਬਾਅਦ ਇਸ ਬਾਰੇ ਵਿਦੇਸ਼ਾਂ ‘ਚ ਪੰਜਾਬੀ ਚੈਨਲਾਂ ਉਪਰ ਵੀ ਇਕ ਚਰਚਾ ਸ਼ੁਰੂ ਹੋ ਗਈ ਹੈ | ਵਿਦੇਸ਼ਾਂ ‘ਚ ਵਸਦੇ ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਲੋਕ ਮਨਾਂ ‘ਚ ਡਰ ਹੈ ਕਿ ਉਨ੍ਹਾਂ ਦੀਆਂ ਪੰਜਾਬ ਆਪਣੀ ਧਰਤੀ ‘ਤੇ ਪਈਆਂ ਜਾਇਦਾਦਾਂ ਨੂੰ ਸਰਕਾਰੀ ਅੜਿਕੇ ਡਾਹ ਕੇ ਖੋਹਣ ਜਾਂ ਮਾਫੀਏ ਵਲੋਂ ਹੜੱਪਣ ਦਾ ਡਰ ਫੈਲਾਇਆ ਜਾ ਰਿਹਾ, ਜਿਸ ਨੂੰ ਨਵੀਂ ਧਿਰ ਦੂਰ ਕਰਨ ਦਾ ਪ੍ਰੋਗਰਾਮ ਦੇਵੇ | ਇਹ ਵੀ ਕਿਹਾ ਗਿਆ ਕਿ ਪ੍ਰਵਾਸੀ ਪੰਜਾਬੀ ਹਮੇਸ਼ਾ ਪੰਜਾਬ ਦੇ ਲੋਕ ਮੁੱਦਿਆਂ ਉਪਰ ਆਪਣੀ ਮਾਤ ਭੂਮੀ ਦੇ ਵਿਕਾਸ ਤੇ ਲੋਕ ਭਲਾਈ ਦੀ ਗੱਲ ਕਰਦੇ ਹਨ, ਪਰ ਪਿਛਲੀਆਂ ਸਰਕਾਰਾਂ ਕਾਨੂੰਨ ਬਣਾ ਕੇ ਪ੍ਰਵਾਸੀ ਪੰਜਾਬੀਆਂ ਦੇ ਹੱਕ ਦੀਆਂ ਗੱਲਾਂ ਤਾਂ ਕਰਦੀਆਂ ਰਹੀਆਂ, ਪਰ ਅਮਲ ਇਸ ਦੇ ਉਲਟ ਰਹੇ ਨੇ | ਇਸ ਤੋਂ ਪ੍ਰਵਾਸੀ ਪੰਜਾਬੀਆਂ ਦੇ ਹੋਰ ਵੀ ਮੁੱਦਿਆਂ ‘ਤੇ ਆਉਣ ਵਾਲੇ ਦਿਨਾਂ ‘ਚ ਇਯਾਲੀ ਨਾਲ ਤਾਲਮੇਲ ਬਣਾਉਣ ਦਾ ਪ੍ਰਗਟਾਵਾ ਕੀਤਾ ਗਿਆ | ਇਯਾਲੀ ਸਮੱਰਥਕਾਂ ਦੀ ਇਹ ਮਿਲਣੀ ਸ.ਪਿਆਰਾ ਸਿੰਘ ਦੇ ਘਰ ਹੋਈ ਸੀ |

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments