HomeCanada10 ਹਜ਼ਾਰ ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ

10 ਹਜ਼ਾਰ ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ

ਸਿਟੀ ਸੈਂਟਰ ਐਰੀਨਾ ਲਈ ਪੁਰਾਣੀ ਸੇਫਵੇਅ ਇਮਾਰਤ ਢਾਹੁਣ ਦਾ ਕੰਮ ਸ਼ੁਰੂ

ਸਰੀ (ਬੀ.ਸੀ.) – ਸਰੀ ਵਿੱਚ 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਅਹਿਮ ਕਦਮ ਚੁੱਕਦਿਆਂ 10355 ਕਿੰਗ ਜਾਰਜ ਬੁਲੇਵਾਰਡ ਸਥਿਤ ਪੁਰਾਣੀ ਸੇਫਵੇਅ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਸਿਟੀ ਕੌਂਸਲ ਦੇ ਮੈਂਬਰ ਅਤੇ ਵੈਨਕੂਵਰ ਜਾਇੰਟਸ ਦੇ ਬਹੁਮਤ ਮਾਲਕ ਰੌਨ ਟੋਇਗੋ ਤੇ ਸਹਿ-ਮਾਲਕ ਮਾਈਕਲ ਬੂਬਲੇ ਵੀ ਮੌਜੂਦ ਰਹੇ।

ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਇਹ ਸਰੀ ਦੇ ਇਤਿਹਾਸ ਦੇ ਮਹੱਤਵਪੂਰਨ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਵਿੱਚੋਂ ਇੱਕ ਵੱਲ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਸਿਟੀ ਸੈਂਟਰ ਨੂੰ ਨਵੇਂ ਰੂਪ ਵਿੱਚ ਵਿਕਸਤ ਕਰਨ ਦਾ ਸ਼ਹਿਰ ਦਾ ਸੁਪਨਾ ਹੁਣ ਹਕੀਕਤ ਬਣਦਾ ਨਜ਼ਰ ਆ ਰਿਹਾ ਹੈ।

ਸਿਟੀ ਸੈਂਟਰ ਐਰੀਨਾ ਅਤੇ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਪਹਿਲੇ ਪੜਾਅ ਤਹਿਤ ਇਸ ਸਮੇਂ ਸਾਈਟ ਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਪ੍ਰੋਜੈਕਟ ਵਿੱਚ ਐਰੀਨਾ ਤੋਂ ਇਲਾਵਾ ਲਗਜ਼ਰੀ ਹੋਟਲ, ਕਾਨਫਰੰਸ ਸਹੂਲਤਾਂ ਅਤੇ ਰਿਹਾਇਸ਼ੀ ਵਿਕਾਸ ਵੀ ਸ਼ਾਮਲ ਹਨ।

ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਧਾਨ ਤੇ ਸੀਈਓ ਬਿਲ ਔਜਲਾ ਨੇ ਕਿਹਾ ਕਿ ਇਹ ਪ੍ਰੋਜੈਕਟ ਸਰੀ ਦੇ ਭਵਿੱਖ ਵਿੱਚ ਵੱਡਾ ਨਿਵੇਸ਼ ਹੈ, ਜਿਸ ਨਾਲ ਖੇਤਰ ਨੂੰ ਆਰਥਿਕ, ਸੱਭਿਆਚਾਰਕ, ਖੇਡ ਅਤੇ ਭਾਈਚਾਰਕ ਪੱਧਰ ’ਤੇ ਲੰਬੇ ਸਮੇਂ ਤੱਕ ਲਾਭ ਮਿਲਣ ਦੀ ਉਮੀਦ ਹੈ।

ਲਗਭਗ 360 ਮਿਲੀਅਨ ਡਾਲਰ ਦੀ ਅਨੁਮਾਨਿਤ ਲਾਗਤ ਵਾਲੇ ਇਸ ਪ੍ਰੋਜੈਕਟ ਦੇ 2030 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਅਧਿਕਾਰੀਆਂ ਮੁਤਾਬਕ ਇਸ ਨਾਲ ਅਗਲੇ ਦਹਾਕੇ ਦੌਰਾਨ ਲਗਭਗ 2.4 ਬਿਲੀਅਨ ਡਾਲਰ ਦਾ ਆਰਥਿਕ ਲਾਭ ਅਤੇ ਸਰੀ ਤੇ ਬੀ.ਸੀ. ਵਿੱਚ 2,700 ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।

default

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments