Google search engine
Home Canada ਮਿਸ਼ਨ ਸਿਟੀ ਕੌਂਸਲ ਲਈ ਕੌਂਸਲਰ ਜੈਗ ਗਿੱਲ ਮੇਅਰ ਉਮੀਦਵਾਰ ਬਣੇ

ਮਿਸ਼ਨ ਸਿਟੀ ਕੌਂਸਲ ਲਈ ਕੌਂਸਲਰ ਜੈਗ ਗਿੱਲ ਮੇਅਰ ਉਮੀਦਵਾਰ ਬਣੇ

ਮਿਸ਼ਨ- ਮਿਸ਼ਨ ਸਿਟੀ ਕੌਂਸਲ ਲਈ 17 ਅਕਤੂਬਰ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਵਿੱਚ ਮੌਜੂਦਾ ਕੌਂਸਲਰ ਜੈਗ ਗਿੱਲ ਮੇਅਰ ਲਈ ਉਮੀਦਵਾਰ ਹਨ। ਉਹਨਾਂ ਦੇ ਮੁਕਾਬਲੇ ਐਨ ਆਖਰੀ ਸਮੇਂ ਐਚ ਕੈਨੀ ਬੜੈਚ ਨੇ ਕਾਗਜ਼ ਦਾਖਲ ਕਰਵਾਏ ਹਨ। ਬੜੈਚ ਵੈਨਕੂਵਰ ਆਈਲੈਂਡ ਸਿਟੀ ਪਾਰਕਸਵਿਲੇ ਦਾ ਨਿਵਾਸੀ ਹੈ ਤੇ ਮਿਸ਼ਨ ਵਿਚ ਵੀ ਉਸਦੀ ਪ੍ਰਾਪਰਟੀ ਹੈ। ਹੁਣ ਮੇਅਰ ਦੇ ਅਹੁਦੇ ਲਈ ਜੈਗ ਗਿੱਲ ਦਾ ਮੁਕਾਬਲਾ ਐੱਚ.ਐੱਸ. ਕੈਨੀ ਬੜੈਚ ਨਾਲ ਹੋਵੇਗਾ।ਸਿਟੀ ਕੌਂਸਲ ਦੀਆਂ 6 ਸੀਟਾਂ ਲਈ 27 ਉਮੀਦਵਾਰ ਹਨ ਜਦੋਂਕਿ 4 ਸਕੂਲ ਟਰੱਸਟੀਆਂ ਲਈ 10 ਉਮੀਦਵਾਰ ਸਾਹਮਣੇ ਆਏ ਹਨ।

ਕੌੰਸਲਰ ਉਮੀਦਵਾਰਾਂ ਵਿਚ ਪੰਜਾਬੀ ਮੂਲ ਦੇ ਮੌਜੂਦਾ ਕੌਂਸਲਰ ਕੈਨ ਹੇਅਰ, ਅਮਨ ਖਹਿਰਾ, ਇੰਦਰ ਨਰਵਾਲ, ਮੰਨੀ ਰਾਏ, ਸ਼ੈਰਨ ਸੰਧੂ, ਗੈਰੀ ਸੰਘੇੜਾ, ਰੇਵ ਸੰਘੇੜਾ, ਅਕਾਂਕਸਾ ਸਕਸੈਨਾ ਸ਼ਾਮਿਲ ਹਨ। ਸਕੂਲ ਟਰੱਸਟੀ ਲਈ ਪੌਲ ਗਿੱਲ, ਰਮਨੀਕ, ਸ਼ਿਵ ਰਾਏ, ਮੀਨਾ ਸੱਗੂ ਤੇ ਸ਼ੈਰੀ ਸੰਘੇੜਾ ਨੇ ਕਾਗਜ਼ ਦਾਖਲ ਕਰਵਾਏ ਹਨ।

Exit mobile version