ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਿਖੇ ਸਜਣਗੇ ਧਾਰਮਿਕ ਸਮਾਗਮ, ਸਮੂਹ ਪਰਿਵਾਰਾਂ ਨੂੰ ਸ਼ਮੂਲੀਅਤ ਦੀ ਅਪੀਲ
ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ) ਜ਼ੀਰਾ ਏਰੀਆ ਫੈਮਿਲੀ ਐਸੋਸੀਏਸ਼ਨ, ਸਰੀ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਸਦਕਾ 25, 26 ਅਤੇ 27 ਸਤੰਬਰ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ, ਸਰੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ।
ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਸਮੂਹ ਭੈਣਾਂ-ਭਰਾਵਾਂ ਅਤੇ ਪਰਿਵਾਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਅਤੇ ਅਸੀਸਾਂ ਪ੍ਰਾਪਤ ਕਰਨ। ਇਸ ਮੌਕੇ ਸੰਗਤਾਂ ਨੂੰ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਵੀ ਬੇਨਤੀ ਕੀਤੀ ਗਈ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ ਜ਼ੀਰਾ ਇਲਾਕੇ ਨਾਲ ਸਬੰਧਤ ਪਰਿਵਾਰਾਂ ਅਤੇ ਸਮੂਹ ਸੰਗਤ ਨੂੰ ਆਪਸੀ ਸਾਂਝ ਦੇ ਨਾਲ ਗੁਰੂ ਘਰ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।
ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲਈ ਸ. ਗੁਰਬਚਨ ਸਿੰਘ ਕਾਹਲੋਂ (ਮੱਖੂ) 604-724-4987, ਸ. ਬਖ਼ਸ਼ੀਸ਼ ਸਿੰਘ ਸਿੱਧੂ (ਜ਼ੀਰਾ) 604-314-0000, ਸ. ਗੁਰਜੰਟ ਸਿੰਘ ਸੰਧੂ 604-445-3000, ਸ. ਜਗਦੇਵ ਸਿੰਘ ਸੇਖੋਂ (ਸੇਖਵਾਂ) 604-537-6014, ਸ. ਨਵਦੀਪ ਸਿੰਘ ਸੰਧੂ (ਜ਼ੀਰਾ) 604-751-2926, ਸ. ਹਰਪ੍ਰੀਤ ਸਿੰਘ ਕੰਗ (ਹਰਦਾਸਾ) 604-866-9983, ਸ. ਹਰਜੀਤ ਸਿੰਘ ਬਰਾੜ (ਮਹੀਆਂਵਾਲਾ) 604-807-3075, ਸ. ਜਸਵਿੰਦਰ ਸਿੰਘ ਸੋਹਲ (ਗੋਗੋਆਣੀ) 604-728-5922, ਸ. ਸੁਖਚੈਨ ਸਿੰਘ ਬਰਾੜ (ਫ਼ਰੋਕੇ) 431-336-9015, ਸ. ਸੁਖਵਿੰਦਰ ਸਿੰਘ ਸ਼ਹਿਜ਼ਾਦਾ 604-773-0064, ਸ. ਵਿਕਰਮਜੀਤ ਸਿੰਘ ਬਰਿਆੜ 672-975-3600 ਅਤੇ ਸ. ਸਤਪਾਲ ਸਿੰਘ ਗਿੱਲ 604-832-1428 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ੀਰਾ ਏਰੀਆ ਫੈਮਿਲੀ ਐਸੋਸੀਏਸ਼ਨ, ਸਰੀ (ਬੀ.ਸੀ.) ਵੱਲੋਂ ਸਮੂਹ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਪਰਿਵਾਰਾਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ।
