ਸਰੀ (ਰਣਜੀਤ ਸਿੰਘ) ਸਿੰਘ ਸਭਾ ਲਹਿਰ ਦੇ ਮੋਢੀ ਅਤੇ ਮਹਾਨ ਸਿੱਖ ਵਿਦਵਾਨ ਪ੍ਰੋਫੈਸਰ ਗੁਰਮੁਖ ਸਿੰਘ ਜੀਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਜੀ ਦੀ 128ਵੀਂ ਬਰਸੀ ‘ਤੇ ਸਰੀ ਵਿੱਚ 27 ਸਤੰਬਰ ਨੂੰ ਸਮਾਗਮ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ ਜੀ ਦੀ 128ਵੀਂ ਬਰਸੀ ‘ਤੇ ਸਰੀ ਵਿੱਚ 27 ਸਤੰਬਰ ਨੂੰ ਸਮਾਗਮਦੀ 128ਵੀਂ ਬਰਸੀ ‘ਤੇ ਗਿਆਨੀ ਦਿੱਤ ਸਿੰਘ ਸਹਿਤ ਸਭਾ, ਕੈਨੇਡਾ ਵੱਲੋਂ ਗੁਰਦੁਆਰਾ ਗੁਰ ਸਾਗਰ ਸਾਹਿਬ ਮਸਤੂਆਣਾ ਸਰੀ, ਬੀਸੀ ਵਿਖੇ 27 ਸਤੰਬਰ ਦਿਨ ਐਤਵਾਰ ਨੂੰ, ਦਿਨੇ 11.30 ਵਜੇ ਤੋਂ 1.30 ਵਜੇ ਤੱਕ ਵਿਸ਼ੇਸ਼ ਸਮਾਗਮ ਹੋਣਗੇ। ਸਾਰੀਆਂ ਸੰਗਤਾਂ ਨੂੰ ਸਿੰਘ ਸਭਾ ਲਹਿਰ ਦੇ ਲਿਖਾਰੀ ਅਤੇ ਚਿੰਤਕ ਪ੍ਰੋਫੈਸਰ ਗੁਰਮਖ ਸਿੰਘ ਜੀ ਦੀ ਯਾਦ ਵਿੱਚ ਸ਼ਾਮਿਲ ਹੋਣ ਲਈ ਸੱਦਾ ਹੈ। ਸਮਾਗਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਗਿਆਨੀ ਦਿੱਤ ਸਿੰਘ ਸਭਾ ਕੈਨੇਡਾ ਵੱਲੋਂ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਫੈਸਰ ਗੁਰਮੁਖ ਸਿੰਘ ਜਿੱਥੇ ਸਿੰਘ ਸਭਾ ਲਹਿਰ ਦੇ ਮੋਢੀ ਸਨ, ਉੱਥੇ ਉਹਨਾਂ ਗੁਰਮੁਖੀ ਦਾ ਪਹਿਲਾ ਅਖਬਾਰ ਕੱਢਿਆ ਅਤੇ ਸਿੱਖਾਂ ਦੇ ਪਹਿਲੇ ਕਾਲਜ ਦੀ ਸਥਾਪਨਾ ਵਿੱਚ ਵੱਡਾ ਰੋਲ ਨਿਭਾਇਆ। ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਡੰਮ, ਦੇਹਧਾਰੀ ਪੂਜਾ, ਆਰੀਆ ਸਮਾਜ ਦੇ ਸਿੱਖੀ ‘ਤੇ ਹਮਲਿਆਂ ਅਤੇ ਇਸਾਈ ਮਿਸ਼ਨਰੀਆਂ ਵੱਲੋਂ ਸਿੱਖੀ ਨੂੰ ਲਾਈਆਂ ਜਾ ਰਹੀਆਂ ਢਾਹਾਂ ਖਿਲਾਫ, ਕੌਮ ਨੂੰ ਜਾਗਰੂਕ ਕੀਤਾ। ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸਾਹਿਬ ਸਰੀ ਦੇ ਮੁਖ ਸੇਵਾਦਾਰ ਭਾਈ ਮਹਿੰਦਰ ਸਿੰਘ ਮਹਿਸਮਪੁਰ ਨੇ ਕਿਹਾ ਕਿ ਇਤਿਹਾਸ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਦਾ ਸਥਾਨ ਬਹੁਤ ਉੱਚਾ ਹੈ, ਪਰ ਉਹਨਾਂ ਦੀ ਦੇਣ ਨੂੰ ਸਿੱਖ ਸਮਾਜ ਵੱਲੋਂ ਵਿਸਾਰਿਆ ਜਾਣਾ ਚਿੰਤਾਜਨਕ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਸਮਾਗਮ ਉਲੀਕਿਆ ਗਿਆ ਹੈ। ਉਹਨਾਂ ਇਸ ਮੌਕੇ ‘ਤੇ ਸਮੂਹ ਸੰਗਤਾਂ ਨੂੰ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ।




