Google search engine
Home Canada ਖੁੱਡੀਆਂ ਪਰਿਵਾਰ ਨੇ ਰਾਜਨੀਤੀ ਵਿੱਚ ਵਿਲੱਖਣ ਇਖ਼ਲਾਕ ਹੀ ਕਮਾਇਆ ਹੈ – ਜਗਰੂਪ...

ਖੁੱਡੀਆਂ ਪਰਿਵਾਰ ਨੇ ਰਾਜਨੀਤੀ ਵਿੱਚ ਵਿਲੱਖਣ ਇਖ਼ਲਾਕ ਹੀ ਕਮਾਇਆ ਹੈ – ਜਗਰੂਪ ਸਿੰਘ ਜਰਖੜ

ਸਰੀ (ਬੀ ਸੀ ਪੰ ਨਿ ਬਿ), 26 ਸਤੰਬਰ – ਰਾਜਨੀਤੀ ਵਿੱਚ ਲੋਕ ਆਉਂਦੇ ਹਨ, ਵੱਡੇ ਨੇਤਾ ਬਣਦੇ ਹਨ, ਪਰ ਸਿਰਫ਼ ਸੱਤਾ ਦੀ ਲਾਲਸਾ, ਕੁਰਸੀ ਦੀ ਭੁੱਖ, ਰਿਸ਼ਵਤਖੋਰੀ, ਲੁੱਟ-ਘਸੁੱਟ, ਬਣਾਵਟੀ ਝੂਠੇ ਰੁਤਬੇ ਅਤੇ ਝੂਠੀ ਸ਼ੋਹਰਤ ਕਮਾ ਕੇ ਲੋਕਾਂ ਦੀਆਂ ਬਦ-ਦੁਆਵਾਂ ਅਤੇ ਲਾਹਨਤਾਂ ਪੱਲੇ ਪਾ ਕੇ ਦੁਨੀਆਂ ਤੋਂ ਤੁਰ ਜਾਂਦੇ ਹਨ। ਪਰ ਦੂਜੇ ਪਾਸੇ ਪੰਜਾਬ ਦੀ ਸਿਆਸਤ ਵਿੱਚ ਇੱਕ ਅਜਿਹਾ ਵੀ ਪਰਿਵਾਰ ਹੈ ਜਿਸਨੇ ਦਰਵੇਸ਼ੀ ਸਿਆਸਤ ਦਾ ਨਮੂਨਾ ਪੇਸ਼ ਕੀਤਾ ਹੈ।

ਇਹ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਰੀ, ਕਨੇਡਾ ਵਿਖੇ ਉੱਘੇ ਖੇਡ ਪ੍ਰਮੋਟਰ ਅਤੇ ਖੇਡ ਲੇਖਕ ਜਗਰੂਪ ਸਿੰਘ ਜਰਖੜ* ਨੇ ਕੀਤਾ। ਉਹ ਸਰੀ ਵਿਖੇ *ਸਰਦਾਰ ਹਰਮੀਤ ਸਿੰਘ ਖੁੱਡੀਆਂ ਵੱਲੋਂ ਜਰਖੜ ਦੇ ਸਨਮਾਨ ਵਿੱਚ ਰੱਖੀ ਗਈ ਦੁਪਹਿਰ ਦੇ ਖਾਣੇ ਦੀ ਮਿਲਣੀ ਨੂੰ ਸੰਬੋਧਨ ਕਰ ਰਹੇ ਸਨ।

ਜਗਰੂਪ ਸਿੰਘ ਜਰਖੜ ਨੇ ਕਿਹਾ, “ਪੰਜਾਬ ਦੀ ਸਿਆਸਤ ਵਿੱਚ ਦਰਵੇਸ਼ ਸਿਆਸਤਦਾਨ ਸਵ: ਜਗਦੇਵ ਸਿੰਘ ਖੁੱਡੀਆਂ ਨੇ ਇਮਾਨਦਾਰੀ ਅਤੇ ਵਿਲੱਖਣ ਇਖ਼ਲਾਕ ਕਮਾਇਆ ਹੈ। ਇਹੀ ਉਹ ਦੌਲਤ ਹੈ ਜੋ ਪੀੜ੍ਹੀਆਂ ਤੱਕ ਕਾਇਮ ਰਹਿੰਦੀ ਹੈ। ਇਸ ਕਮਾਏ ਹੋਏ ਸਿਆਸੀ ਇਖ਼ਲਾਕ ਅਤੇ ਇਮਾਨਦਾਰੀ ਦੀ ਕਮਾਈ ਨੂੰ ਅੱਜ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ, ਪੰਜਾਬ ਬਾਖੂਬੀ ਅੱਗੇ ਤੋਰ ਰਹੇ ਹਨ।”ਇਸ ਮੌਕੇ ਸਰਦਾਰ ਖੁੱਡੀਆਂ ਦੇ ਛੋਟੇ ਭਰਾ ਕਨੇਡਾ ਵਸਦੇ ਹਰਮੀਤ ਸਿੰਘ ਖੁੱਡੀਆਂ ਨੇ ਆਖਿਆ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਸਵ: ਜਗਦੇਵ ਸਿੰਘ ਖੁੱਡੀਆਂ ਸਾਹਿਬ ਵੱਲੋਂ ਜੋ ਇਮਾਨਦਾਰੀ ਦੇ ਰਾਜਨੀਤਿਕ ਸੰਸਕਾਰ ਦਿੱਤੇ ਹਨ, ਉਹਨਾਂ ਦੇ ਪਰਿਵਾਰ ਦਾ ਹਮੇਸ਼ਾ ਯਤਨ ਰਹੇਗਾ ਕਿ ਭਵਿੱਖ ਵਿੱਚ ਵੀ ਉਸੇ ਤਰ੍ਹਾਂ ਇਮਾਨਦਾਰੀ ਨਾਲ ਸਮਾਜ ਦੀ ਅਤੇ ਆਪਣੇ ਹਲਕਾ ਲੰਬੀ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਉਹਨਾਂ ਅੱਗੇ ਕਿਹਾ ਕਿ ਜਗਰੂਪ ਸਿੰਘ ਜਰਖੜ ਨੇ ਖੇਡਾਂ ਦੇ ਖੇਤਰ ਵਿੱਚ ਲਾ-ਮਿਸਾਲ ਸੇਵਾ ਕੀਤੀ ਹੈ। ਖਿਡਾਰੀਆਂ ਅਤੇ ਖੇਡ ਮੈਦਾਨਾਂ ਲਈ ਉਹ ਇੱਕ ਪ੍ਰੇਰਨਾ ਸਰੋਤ ਬਣੇ ਹਨ। ਖੇਡਾਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੱਸਣਯੋਗ ਹੈ ਕਿ ਜਗਰੂਪ ਸਿੰਘ ਜਰਖੜ ਇਹਨੀ ਦਿਨੀਂ *ਅਮਰੀਕਾ ਅਤੇ ਕਨੇਡਾ ਦੇ ਦੌਰੇ ਤੇ ਹਨ, ਜਿੱਥੇ ਵੱਖ-ਵੱਖ ਖੇਡ ਸੰਸਥਾਵਾਂ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਉਹਨਾਂ ਨੂੰ ਲਗਾਤਾਰ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਸਰਦਾਰ ਕੁਲਦੀਪ ਸਿੰਘ ਸਿੱਧੂ ਸੀਨੀਅਰ ਅਫਸਰ ਖਾਲਸਾ ਕ੍ਰੈਡਿਟ ਯੂਨੀਅਨ , ਮਨਜੀਤ ਸਿੰਘ ਮਲਸੀਆਂ, ਚਰਨਜੀਤ ਸਿੰਘ ਚੰਨਾ (ਪੀ.ਏ.ਯੂ. ਲੁਧਿਆਣਾ), ਗੁਰਦੀਪ ਸਿੰਘ ਦੀਪੀ, ਸਨੀ ਪਟਿਆਲਾ, ਗੁਰਚਰਨ ਸਿੰਘ, ਦਲਜੀਤ ਸਿੰਘ ਜਰਖੜ* ਆਦਿ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Exit mobile version