Google search engine
Home Canada ਹਰਦੇਵ ਸਿੰਘ ਗਰੇਵਾਲ ਦੇ ਫਾਰਮ ’ਚ ਬਰਿੰਡਾ ਲੌਕ ਦੇ ਸਮਰਥਨ ’ਚ ਭਰਵਾਂ...

ਹਰਦੇਵ ਸਿੰਘ ਗਰੇਵਾਲ ਦੇ ਫਾਰਮ ’ਚ ਬਰਿੰਡਾ ਲੌਕ ਦੇ ਸਮਰਥਨ ’ਚ ਭਰਵਾਂ ਇਕੱਠ

ਵੱਡੀ ਗਿਣਤੀ ’ਚ ਪਹੁੰਚੇ ਸਮਰਥਕ; ਪ੍ਰਬੰਧਕਾਂ ਨੇ ਬਰਿੰਡਾ ਲੌਕ ਦੀ ਮੁੜ ਜਿੱਤ ਦਾ ਪ੍ਰਗਟਾਇਆ ਭਰੋਸਾ

ਸਰੀ, ਬੀ.ਸੀ. (ਮਹੇਸ਼ਇੰਦਰ ਸਿੰਘ ਮਾਂਗਟ) — ਸਰੀ ਦੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਮੌਜੂਦਾ ਮੇਅਰ ਅਤੇ ਸਰੀ ਕਨੈਕਟ ਦੀ ਮੇਅਰ ਉਮੀਦਵਾਰ ਬਰਿੰਡਾ ਲੌਕ ਦੇ ਸਮਰਥਨ ਵਿੱਚ ਉੱਘੇ ਕਾਰੋਬਾਰੀ ਹਰਦੇਵ ਸਿੰਘ ਗਰੇਵਾਲ ਦੇ ਫਾਰਮ ਵਿਖੇ ਇੱਕ ਭਰਵਾਂ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਰੀ ਦੇ ਵੋਟਰਾਂ, ਸਮਰਥਕਾਂ, ਕਾਰੋਬਾਰੀਆਂ ਅਤੇ ਕਮਿਊਨਿਟੀ ਨਾਲ ਜੁੜੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਮਰਜੀਤ ਸਿੰਘ ਜੌਹਲ, ਜਗਰਾਜ ਸਿੰਘ ਗਰਚਾ, ਗੁਰਿੰਦਰ ਸਿੰਘ ਗਿੱਲ ਅਤੇ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਇੱਕ ਵੱਡੇ ਚੋਣ ਇਕੱਠ ਦਾ ਰੂਪ ਦੇ ਦਿੱਤਾ। ਇਸ ਸਮਾਗਮ ਵਿੱਚ ਇੰਡੋ -ਕਨੇਡੀਅਨ ਯੂਥ ਕਲੱਬ ਦੇ ਜੋਧਾ ਸਿੰਘ ਚੱਕਰ, ਕਸ਼ਮੀਰ ਸਿੰਘ ਧਾਲੀਵਾਲ, ਮਨਜਿੰਦਰ ਗਿੱਲ, ਲਾਲੀ ਨਰਵਾਣ, ਉੰਕਾਰ ਮਾਨ, ਰਾਜਾ ਗਿੱਲ, ਪ੍ਰਦੀਪ ਧਾਲੀਵਾਲ, ਕੰਗ ਬਰਦਰ, ਸੁਖਦੇਵ ਕਲਾਰ, ਗੁਰਮੀਤ ਘੁੰਮਣ, ਪਾਲਾ ਸੰਧਵਾ, ਲਾਡੀ ਅਟਵਾਲ, ਪਵਨ ਬਰਾੜ, ਮੱਖਣ ਗਿੱਲ, ਰਜਿੰਦਰ ਸਿੰਘ ਢਿੱਲੋ, ਸੋਨੀ ਸਿੱਧੂ, ਗੁਰਜੀਤ ਸੰਧੂ, ਹਰਵਿੰਦਰ ਬੰਦੇਸ਼ਾ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ|

ਇਕੱਠ ਨੂੰ ਸੰਬੋਧਨ ਕਰਦਿਆਂ ਬਰਿੰਡਾ ਲੌਕ ਨੇ ਸਮਾਗਮ ਦੇ ਪ੍ਰਬੰਧਕਾਂ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਦੇਖ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਉਨ੍ਹਾਂ ਸਮਾਗਮ ਦੀ ਸਫਲਤਾ ਦਾ ਸਿਹਰਾ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਦਿੰਦਿਆਂ ਕਿਹਾ ਕਿ ਛੁੱਟੀ ਦੇ ਵਿੱਚ ਲੋਕ ਆਪਣੇ ਪਰਿਵਾਰਕ ਕੰਮਾਂ ਦੇ ਵਿੱਚ ਇਨੇ ਵਿਅਸਤ ਹੁੰਦੇ ਹਨ, ਪਰ ਉਸ ਦਿਨ ਇੰਨਾ ਵੱਡਾ ਇਕੱਠ ਕਰਨਾ ਉਨ੍ਹਾਂ ਦੀ ਮਿਹਨਤ ਅਤੇ ਕਮਿਊਨਿਟੀ ਨਾਲ ਮਜ਼ਬੂਤ ਸਾਂਝ ਨੂੰ ਦਰਸਾਉਂਦਾ ਹੈ।

ਸਮਾਗਮ ਦੌਰਾਨ ਬਰਿੰਡਾ ਲੌਕ ਨੇ ਸਰੀ ਦੇ ਭਵਿੱਖ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਲੋਕਾਂ ਤੋਂ ਆਉਣ ਵਾਲੀਆਂ ਮਿਊਂਸਪਲ ਚੋਣਾਂ ਵਿੱਚ ਸਮਰਥਨ ਦੀ ਅਪੀਲ ਕੀਤੀ।

ਇਸ ਮੌਕੇ ਸਮਾਗਮ ਨਾਲ ਜੁੜੇ ਪ੍ਰਬੰਧਕਾਂ ਅਤੇ ਕਈ ਸਮਰਥਕਾਂ ਨੇ ਦਾਅਵਾ ਕੀਤਾ ਕਿ ਭਾਰੀ ਇਕੱਠ ਬਰਿੰਡਾ ਲੌਕ ਪ੍ਰਤੀ ਲੋਕਾਂ ਦੇ ਸਮਰਥਨ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੋਟਰ ਮੁੜ ਬਰਿੰਡਾ ਲੌਕ ਦੇ ਹੱਕ ਵਿੱਚ ਫ਼ਤਵਾ ਦੇ ਕੇ ਉਨ੍ਹਾਂ ਨੂੰ ਸਰੀ ਦੀ ਮੇਅਰ ਵਜੋਂ ਸੇਵਾ ਕਰਨ ਦਾ ਮੌਕਾ ਦੇਣਗੇ।

ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਪਹੁੰਚੇ ਹੋਏ ਮਹਿਮਾਨਾਂ, ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ।

 

Exit mobile version