Home Canada ਸੁਰਿੰਦਰਪਾਲ ਰਾਠੌਰ ਵਿਲੀਅਮਜ਼ ਲੇਕ ਅਤੇ ਜੈਗ ਗਿੱਲ ਮਿਸ਼ਨ ਸ਼ਹਿਰ ਦੇ ਮੇਅਰ ਬਣੇ

ਸੁਰਿੰਦਰਪਾਲ ਰਾਠੌਰ ਵਿਲੀਅਮਜ਼ ਲੇਕ ਅਤੇ ਜੈਗ ਗਿੱਲ ਮਿਸ਼ਨ ਸ਼ਹਿਰ ਦੇ ਮੇਅਰ ਬਣੇ

ਮਿਸ਼ਨ  (ਡਾ ਗੁਰਵਿੰਦਰ ਸਿੰਘ ਧਾਲੀਵਾਲ) ਬ੍ਰਿਟਿਸ਼ ਕਲੰਬੀਆ ਦੀ ਸ਼ਹਿਰੀ ਚੋਣਾਂ ਵਿੱਚ ਵਿਲੀਅਮਜ਼ ਲੇਕ ਤੋਂ ਪੰਜਾਬੀ ਮੂਲ ਦੇ ਸੁਰਿੰਦਰਪਾਲ ਸਿੰਘ ਰਾਠੌਰ ਮੇਅਰ ਚੁਣੇ ਗਏ ਹਨ। ਉਹ ਪਹਿਲਾਂ ਵੀ ਇਸ ਸ਼ਹਿਰ ਦੀ ਮੇਅਰ ਰਹਿ ਚੁੱਕੇ ਹਨ, ਜਿਨਾਂ ਨੇ ਆਪਣੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾ ਕੇ ਮੁੜ ਚੋਣ ਜਿੱਤੀ ਹੈਸੁਰਿੰਦਰਪਾਲ ਰਾਠੌਰ ਵਿਲੀਅਮਜ਼ ਲੇਕ ਅਤੇ ਜੈਗ ਗਿੱਲ ਮਿਸ਼ਨ ਸ਼ਹਿਰ ਦੇ ਮੇਅਰ ਬਣੇ। ਸੁਰਿੰਦਰ ਪਾਲ ਰਾਠੌਰ ਲੰਮਾ ਸਮਾਂ ਸ਼ਹਿਰ ਦੇ ਕੌਂਸਲਰ ਵੀ ਰਹੇ ਹਨ। ਦੂਜੇ ਪਾਸੇ ਬੀਸੀ ਦੇ ਸ਼ਹਿਰ ਮਿਸ਼ਨ ਦੇ ਨੌਜਵਾਨ ਜੈਗ ਗਿਲ ਬਿਨਾ ਮੁਕਾਬਲੇ ਦੇ ਮੇਅਰ ਚੁਣੇ ਗਏ ਹਨ। ਉਹਨਾਂ ਦੇ ਖਿਲਾਫ ਚੋਣ ਲੜ ਰਹੇ ਕੈਨੀ ਵੜੈਚ ਵੱਲੋਂ ਆਪਣਾ ਨਾਂ ਵਾਪਸ ਲੈ ਲੈਣ ਮਗਰੋਂ, ਜੈਗ ਗਿਲ ਨੂੰ ਮੇਅਰ ਚੋਣ ਲਿਆ ਗਿਆ। ਮਿਸ਼ਨ ਇਤਿਹਾਸ ਵਿਚ 1954 ਚ ਨਿਰੰਜਨ ਸਿੰਘ ਜੋਧਾਂ, ਕੈਨੇਡਾ ਦੇ ਪਹਿਲੇ ਪੰਜਾਬੀ ਮੂਲ ਦੇ ਮੇਅਰ ਬਣੇ ਸਨ। ਜੈਗ ਗਿੱਲ ਪਿਛਲੇ ਸਮੇਂ ਤੋਂ ਕੌਂਸਲਰ ਚੱਲੇ ਆ ਰਹੇ ਸਨ। ਜੈਗ ਗਿਲ ਦੇ ਬਿਨਾ ਮੁਕਾਬਲੇ ਮੇਅਰ ਚੁਣੇ ਜਾਣ ਕੇ ਉਹਨਾਂ ਦੇ ਸਮਰਥਕਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਇਲਾਵਾ ਮਿਸ਼ਨ ਤੋਂ ਦੋ ਪੰਜਾਬੀ ਕੌਂਸਲਰ ਵੀ ਚੁਣੇ ਗਏ ਹਨ ਜਿਨਾਂ ਵਿੱਚ ਕੈਨ ਹਰਾਰ ਅਤੇ ਸ਼ਰਨ ਸੰਧੂ ਸ਼ਾਮਿਲ ਹਨ।

Exit mobile version