Google search engine
Home Canada ਪੰਜਾਬ ਹੜ੍ਹ ਰਾਹਤ ਕਾਰਜਾਂ ਵਿੱਚ ਯੋਗਦਾਨ ਲਈ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦਾ...

ਪੰਜਾਬ ਹੜ੍ਹ ਰਾਹਤ ਕਾਰਜਾਂ ਵਿੱਚ ਯੋਗਦਾਨ ਲਈ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦਾ ਸਨਮਾਨ

2

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) ਸਿੱਖੀ ਅਵੇਅਰਨੈੱਸ ਫਾਊਂਡੇਸ਼ਨ (SAF) ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਕਾਰਜਾਂ ਵਿੱਚ ਸਰਗਰਮ ਯੋਗਦਾਨ ਪਾਉਣ ਅਤੇ ਭਾਈਚਾਰੇ ਦੀ ਸੇਵਾ ਲਈ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦਾ ਸਨਮਾਨ ਕੀਤਾ ਗਿਆ।

SAF ਵੱਲੋਂ ਐਸੋਸੀਏਸ਼ਨ ਨੂੰ ਸਨਮਾਨ ਚਿੰਨ੍ਹ (ਮੋਮੈਂਟੋ) ਭੇਟ ਕੀਤਾ ਗਿਆ ਅਤੇ ਐਸੋਸੀਏਸ਼ਨ ਵੱਲੋਂ ਆਪਣੀ ਸਥਾਪਨਾ ਤੋਂ ਥੋੜ੍ਹੇ ਸਮੇਂ ਬਾਅਦ ਕੀਤੇ ਗਏ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਗਈ।

ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ, ਡਾਇਰੈਕਟਰ ਐਡਵੋਕੇਟ ਅਵਤਾਰ ਸਿੰਘ ਧਨੋਆ, ਹਰਪ੍ਰੀਤ ਸਿੰਘ ਮੰਕਟਾਲਾ, ਗੁਲਾਬ ਅਰੋੜਾ, ਅਮਰਜੀਤ ਸਿੰਘ ਬਰਾੜ ਅਤੇ ਦਮਨਜੀਤ ਸਿੰਘ ਬੱਸੀ ਨੇ SAF ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਹੋਰ ਸਮਰਪਣ ਨਾਲ ਭਾਈਚਾਰੇ ਦੀ ਸੇਵਾ ਕਰਨ ਦਾ ਸੰਕਲਪ ਦੁਹਰਾਇਆ।

ਚੜ੍ਹਦੀਕਲਾ ਵੱਲੋਂ ਹੁਣ ਤੱਕ ਖੂਨਦਾਨ ਕੈਂਪ, ਫੂਡ ਡਰਾਈਵ, ਬੀ.ਸੀ. ਚਿਲਡਰਨਜ਼ ਹਸਪਤਾਲ ਲਈ ਖਿਡੌਣੇ ਦਾਨ, ਕਮਿਊਨਿਟੀ ਕਲੀਨ-ਅੱਪ ਡਰਾਈਵਾਂ ਅਤੇ ਭਾਈਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ।

ਐਸੋਸੀਏਸ਼ਨ ਨੇ ਕਿਹਾ ਕਿ ਇਹ ਸਨਮਾਨ ਟੀਮ ਨੂੰ ਭਵਿੱਖ ਵਿੱਚ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ

 

Google search engine
Google search engine