HomeCanadaਕੈਨੇਡਾ ਕੱਪ 2026: 10, 11 ਤੇ 12 ਜੁਲਾਈ ਨੂੰ ਟਮਾਨਵਿਸ ਪਾਰਕ ਵਿੱਚ...

ਕੈਨੇਡਾ ਕੱਪ 2026: 10, 11 ਤੇ 12 ਜੁਲਾਈ ਨੂੰ ਟਮਾਨਵਿਸ ਪਾਰਕ ਵਿੱਚ ਹਾਕੀ ਦਾ ਮਹਾਂਕੁੰਭ 

ਭਾਈਚਾਰੇ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ): ਵੈਸਟ ਕੋਸਟ ਫੀਲਡ ਹਾਕੀ ਕਲੱਬ ਦੇ ਪ੍ਰਬੰਧਕਾਂ ਨੇ 10 ਤੋਂ 12 ਜੁਲਾਈ ਤੱਕ ਸਰੀ ਦੇ ਟਮਾਨਵਿਸ ਪਾਰਕ ਵਿੱਚ ਹੋਣ ਜਾ ਰਹੇ ਕੈਨੇਡਾ ਕੱਪ ਫੀਲਡ ਹਾਕੀ ਟੂਰਨਾਮੈਂਟ ਵਿੱਚ ਸਮੂਹ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।

ਖੇਡ ਪ੍ਰਬੰਧਕ ਜੱਸੀ ਮਾਂਗਟ, ਊਧਮ ਸਿੰਘ ਹੁੰਦਲ, ਤਰਨਜੀਤ ਸਿੰਘ ਹੇਅਰ ਨਵੀਂ ਦਿਉਲ, ਹਰਵਿੰਦਰ ਸਰਾ, ਚਮਕੌਰ ਗਿੱਲ, ਨਰਿੰਦਰ ਨਿੱਝਰ, ਗਗਨ ਥਿੰਦ, ਸੁੱਖ ਗਿੱਲ, ਮਲਕੀਤ ਪਾਹਲ, ਗੁਰਪ੍ਰੀਤ ਗੁਰੀ ਤੇ ਸਤਵੰਤ ਅਟਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਵਿੱਚ ਕਰੀਬ 40 ਟੀਮਾਂ ਹਿੱਸਾ ਲੈਣਗੀਆਂ, ਜਦਕਿ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਮਵਰ ਹਾਕੀ ਖਿਡਾਰੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਨਾ ਸਿਰਫ਼ ਖੇਡ ਪ੍ਰੇਮੀਆਂ ਲਈ ਉੱਚ ਪੱਧਰੀ ਹਾਕੀ ਦੇਖਣ ਦਾ ਮੌਕਾ ਹੋਵੇਗਾ, ਸਗੋਂ ਭਾਈਚਾਰਕ ਏਕਤਾ ਅਤੇ ਆਪਸੀ ਸਾਂਝ ਨੂੰ ਵੀ ਮਜ਼ਬੂਤ ਕਰੇਗਾ।

ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਲੰਗਰ ਅਤੇ ਵੱਖ-ਵੱਖ ਤਰ੍ਹਾਂ ਦੇ ਸੁਆਦੀ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭੰਗੜਾ, ਗਿੱਧਾ ਅਤੇ ਹੋਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਦਰਸ਼ਕਾਂ ਦੇ ਮਨੋਰੰਜਨ ਦਾ ਕੇਂਦਰ ਬਣਣਗੇ।

ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਸਮਾਗਮ ਦੌਰਾਨ ਵਪਾਰਕ ਅਦਾਰਿਆਂ ਦੇ ਨੁਮਾਇੰਦੇ, ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਥਾਨਕ ਆਗੂ ਵੀ ਸ਼ਮੂਲੀਅਤ ਕਰਨਗੇ, ਜਿਸ ਨਾਲ ਲੋਕਾਂ ਨੂੰ ਆਪਸੀ ਮਿਲਣ-ਜੁਲਣ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।

ਵੈਸਟ ਕੋਸਟ ਫੀਲਡ ਹਾਕੀ ਕਲੱਬ ਵੱਲੋਂ ਸਮੂਹ ਖੇਡ ਪ੍ਰੇਮੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 10, 11 ਅਤੇ 12 ਜੁਲਾਈ ਨੂੰ ਟਮਾਨਵਿਸ ਪਾਰਕ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਇਸ ਤਿੰਨ ਰੋਜ਼ਾ ਹਾਕੀ ਮਹਾਂਕੁੰਭ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments