HomeCanadaਗਦਰੀ ਬਾਬਿਆਂ ਦੀ ਵਿਰਾਸਤ ਨੂੰ ਨਮਨ ਕਰਦਾ 30ਵਾਂ ਮੇਲਾ ਇਤਿਹਾਸਕ ਬਣ ਕੇ...

ਗਦਰੀ ਬਾਬਿਆਂ ਦੀ ਵਿਰਾਸਤ ਨੂੰ ਨਮਨ ਕਰਦਾ 30ਵਾਂ ਮੇਲਾ ਇਤਿਹਾਸਕ ਬਣ ਕੇ ਸਮਾਪਤ

*ਹਜ਼ਾਰਾਂ ਲੋਕਾਂ ਦੀ ਸ਼ਮੂਲੀਅਤ ਨਾਲ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਗੂੰਜਿਆ ਗਦਰ ਲਹਿਰ ਦਾ ਸੰਦੇਸ਼

*ਸੁਖਵਿੰਦਰ ਸੁੱਖੀ, ਲੱਖਾ-ਨਾਜ਼, ਗੁਰਵਿੰਦਰ ਬਰਾੜ ਤੇ ਗੋਰਾ ਚੱਕ ਵਾਲਾ ਸਮੇਤ ਕਲਾਕਾਰਾਂ ਨੇ ਬੰਨ੍ਹਿਆ ਸਮਾਂ • ਇਤਿਹਾਸਕਾਰ ਸੋਹਣ ਸਿੰਘ ਪੂਨੀ ਦੀ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਵਿਦੇਸ਼ਾਂ ਦੀ ਧਰਤੀ ‘ਤੇ ਗਦਰ ਲਹਿਰ ਦੀ ਚੇਤਨਾ ਨੂੰ ਜਿਊਂਦਾ ਰੱਖਣ ਵਾਲਾ ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਕਰਵਾਇਆ ਗਿਆ 30ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਇਸ ਵਾਰ ਵੀ ਇਤਿਹਾਸਕ ਸਾਬਤ ਹੋਇਆ। ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਦਿਆਂ ਪੰਜਾਬੀ ਸੱਭਿਆਚਾਰ, ਸਾਹਿਤ ਅਤੇ ਲੋਕ-ਕਲਾ ਦਾ ਭਰਪੂਰ ਆਨੰਦ ਮਾਣਿਆ। ਦਿਨ ਭਰ ਚੱਲਿਆ ਇਹ ਸਮਾਗਮ ਦੇਰ ਰਾਤ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।

ਮੇਲੇ ਦੀ ਵਿਸ਼ਾਲ ਸਟੇਜ ਤੋਂ ਪੰਜਾਬੀ ਲੋਕ ਗਾਇਕੀ ਦੀਆਂ ਸੁਰਮਈ ਪੇਸ਼ਕਾਰੀਆਂ ਨੇ ਪੂਰੇ ਮਾਹੌਲ ਨੂੰ ਦੇਸ਼-ਭਗਤੀ ਅਤੇ ਪੰਜਾਬੀਅਤ ਦੇ ਰੰਗਾਂ ਨਾਲ ਰੰਗ ਦਿੱਤਾ। ਸੁਖਵਿੰਦਰ ਸੁੱਖੀ, ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ, ਮਨਜੋਤ ਢਿੱਲੋਂ, ਪ੍ਰੀਆ ਨਿਝਰ, ਲਾਡੀ ਪੁਆਧੀ, ਗੋਪੀ ਬਰਾੜ, ਅਨਮੋਲ ਵਿਰਕ, ਰਿਦਮ ਸ਼ਰਮਾ, ਈਸ਼ਾਨ ਸ਼ਰਮਾ, ਫਤਿਹਦੀਪ ਸਿੰਘ ਅਤੇ ਪ੍ਰਸਿੱਧ ਦੋਗਾਣਾ ਜੋੜੀ ਲੱਖਾ-ਨਾਜ਼ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਰੋਤਿਆਂ ਨੂੰ ਮੋਹ ਲਿਆ। ਅਨਮੋਲ ਰਤਨ ਭੰਗੜਾ ਗਰੁੱਪ ਦੇ ਕਲਾਕਾਰਾਂ ਅਤੇ ਗੁਰਦੀਪ ਭੁੱਲਰ ਦੀ ਕੋਰੀਓਗ੍ਰਾਫੀ ਨੇ ਵੀ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਪੰਜਾਬੀ ਮਹਿਲਾਵਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਜੀਵੰਤ ਤਸਵੀਰ ਬਣ ਕੇ ਸਾਹਮਣੇ ਆਇਆ।

ਮੇਲੇ ਦਾ ਇੱਕ ਵਿਸ਼ੇਸ਼ ਆਕਰਸ਼ਣ ਉੱਘੇ ਇਤਿਹਾਸਕਾਰ ਸੋਹਣ ਸਿੰਘ ਪੂਨੀ ਦੀ ਨਵੀਂ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਦਾ ਲੋਕ ਅਰਪਣ ਸਮਾਰੋਹ ਰਿਹਾ। ਇਸ ਮੌਕੇ ਬੁਲਾਰਿਆਂ ਨੇ ਗਦਰ ਲਹਿਰ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਮੇਲੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਅਹਿਮ ਸਾਧਨ ਹਨ।

ਸਮਾਗਮ ਵਿੱਚ ਸਰੀ ਦੀ ਮੇਅਰ ਬ੍ਰੈਂਡਾ ਲੌਕ, ਐਮ.ਪੀ. ਸੁਖ ਧਾਲੀਵਾਲ, ਬੀ.ਸੀ. ਦੇ ਕੈਬਨਿਟ ਮੰਤਰੀ ਜਗਰੂਪ ਬਰਾੜ ਅਤੇ ਰਵੀ ਪਰਮਾਰ, ਐਮ.ਐਲ.ਏ. ਅਮਨਦੀਪ ਸਿੰਘ, ਮੇਅਰ ਉਮੀਦਵਾਰ ਹੋਨਵੀਰ ਰੰਧਾਵਾ, ਸਾਬਕਾ ਮੇਅਰ ਡੱਗ ਮੈਕਕਲਮ ਸਤਿੰਦਰਪਾਲ ਸਿੰਘ ਸਿੱਧਵਾਂ,ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਡੱਗ ਮੈਕਲਮ, ਮਨਦੀਪ ਨਾਗਰਾ, ਮੀਰਾ ਗਿੱਲ, ਡਗ ਐਲਫਰਡ, ਸੁਹਾਨਾ ਗਿੱਲ, ਕੁੰਦਨ ਸਿੰਘ ਰਾਣਾ, ਆਸ਼ੀਆਨਾ ਹਨੀਫ, ਪਰਮਿੰਦਰ ਚੌਹਾਨ, ਗਗਨ ਨਾਹਲ,ਲਿੰਡਾ ਐਨਿਸ, ਸੀਨਾ ਵਰਮਾਨੀ, ਸੁਖਵਿੰਦਰਪਾਲ ਸਿੰਘ ਸਲਾਹਕਾਰ ਕੈਬਨਿਟ ਮੰਤਰੀ ਗਰੈਗ ਰੋਬਰਟਸਨ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਅੰਮ੍ਰਿਤ ਢੋਟ,ਗਿ: ਨਰਿੰਦਰ ਸਿੰਘ, ਪ੍ਰੀਤਮ ਸਿੰਘ ਭਰੋਵਾਲ, ਗੁਰਮੇਲ ਸਿੰਘ ਧਾਮੀ, ਸੁਰਜੀਤ ਸਿੰਘ ਮਾਧੋਪੁਰੀ, ਪਰਮਿੰਦਰ ਸਵੈਚ, ਸਕੂਲ ਟਰੱਸਟੀ ਗੈਰੀ ਥਿੰਦ, ਹਰਵ ਬਦੇਸ਼ਾ, ਅੰਗਰੇਜ਼ ਬਰਾੜ, ਹਰਪਾਲ ਸਿੰਘ ਕੰਗ, ਯੋਧਾ ਚੱਕਰ, ਹਰਵਿੰਦਰ ਤੂਰ, ਹਰਬੀਰ ਬੱਤਰਾ, ਟੀਵੀ ਹੋਸਟ ਸੀ ਜੇ ਸਿੱਧੂ, ਜੋਗਿੰਦਰ ਸਿੰਘ, ਜਰਨੈਲ ਸਿੰਘ ਖੰਡੋਲੀ, ਨਵਪ੍ਰੀਤ ਸਿੰਘ ਰੰਗੀ ਤੇ ਦੇਸ ਪ੍ਰਦੇਸ਼ ਟਾਈਮਜ਼ ਦੇ ਸੰਪਾਦਕ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਦੇ ਨਾਮ ਜਿਕਰਯੋਗ ਹਨ।

ਸਮੇਤ ਕਈ ਰਾਜਨੀਤਿਕ, ਸਮਾਜਿਕ ਅਤੇ ਭਾਈਚਾਰਕ ਆਗੂਆਂ ਨੇ ਸ਼ਮੂਲੀਅਤ ਕੀਤੀ। ਇੰਗਲੈਂਡ ਤੋਂ ਪੁੱਜੇ ਸਮਾਜ ਸੇਵੀ ਮੰਗਤ ਸਿੰਘ ਪਲਾਹੀ ਅਤੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਦੇ ਸੀਨੀਅਰ ਮੈਂਬਰ ਕਾਮਰੇਡ ਚਿਰੰਜੀ ਲਾਲ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਆਪਣੇ ਸੰਬੋਧਨ ਵਿੱਚ ਕਾਮਰੇਡ ਚਿਰੰਜੀ ਲਾਲ ਨੇ ਕਿਹਾ ਕਿ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਹਰ ਪੰਜਾਬੀ ਦਾ ਫਰਜ਼ ਹੈ ਅਤੇ ਪ੍ਰਵਾਸੀ ਧਰਤੀ ‘ਤੇ ਅਜਿਹੇ ਮੇਲੇ ਇਤਿਹਾਸ ਨੂੰ ਜਿਊਂਦਾ ਰੱਖਣ ਦਾ ਵੱਡਾ ਉਪਰਾਲਾ ਹਨ।

ਮੇਲੇ ਵਿੱਚ ਸਾਹਿਤ ਨੂੰ ਵੀ ਵਿਸ਼ੇਸ਼ ਸਥਾਨ ਦਿੱਤਾ ਗਿਆ। ਗੁਲਾਟੀ ਪਬਲਿਸ਼ਰਜ਼ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਵਿੱਚ ਲੇਖਕ ਜਸਵਿੰਦਰ, ਹਰਦਮ ਮਾਨ, ਜਸਵੀਰ ਸਿੰਘ ਭਲੂਰੀਆ ਅਤੇ ਪ੍ਰੋ. ਅਮਰਜੀਤ ਭੁੱਲਰ ਨੇ ਪਾਠਕਾਂ ਨਾਲ ਰੂਬਰੂ ਹੋ ਕੇ ਸਾਹਿਤਕ ਵਿਚਾਰ ਸਾਂਝੇ ਕੀਤੇ।

ਉੱਘੇ ਸੰਗੀਤਕਾਰ ਤੇਜਵੰਤ ਕਿੱਟੂ ਨੇ ਅਗਲੇ ਸਾਲ ਤੋਂ ਮੇਲੇ ਵਿੱਚ ਸੰਗੀਤਕ ਮੁਕਾਬਲੇ ਕਰਵਾਉਣ ਦਾ ਸੁਝਾਅ ਦਿੰਦਿਆਂ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡਾ. ਹਾਕਮ ਭੁੱਲਰ, ਸੋਹਣ ਸਿੰਘ ਪੂਨੀ, ਕਾਮਰੇਡ ਚਿਰੰਜੀ ਲਾਲ, ਪਰਮਿੰਦਰ ਸਵੈਚ ਅਤੇ ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਭੇਟ ਕੀਤੇ ਗਏ।

ਸਮਾਗਮ ਦੇ ਅੰਤ ਵਿੱਚ ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਬੰਧਕ ਸਾਹਿਬ ਸਿੰਘ ਥਿੰਦ, ਗੁਰਬਾਜ ਸਿੰਘ ਬਰਾੜ, ਕਿਰਨਪਾਲ ਸਿੰਘ ਗਰੇਵਾਲ, ਰਮਿੰਦਰ ਧਾਮੀ, ਸੰਦੀਪ ਤੂਰ, ਸੁਖਬੀਰ ਬੀਹਲਾ ਅਤੇ ਜਸਪਾਲ ਥਿੰਦ ਨੇ ਸਮੂਹ ਸੰਗਤ, ਕਲਾਕਾਰਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਦਰੀ ਬਾਬਿਆਂ ਦੀ ਸੋਚ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇਹ ਸਿਲਸਿਲਾ ਭਵਿੱਖ ਵਿੱਚ ਵੀ ਇਸੇ ਜੋਸ਼ ਨਾਲ ਜਾਰੀ ਰਹੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments