HomeCanadaਓਨਟਾਰੀਓ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਲਈ ਸੋਸ਼ਲ ਅਸਿਸਟੈਂਸ ਬੰਦ

ਓਨਟਾਰੀਓ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਲਈ ਸੋਸ਼ਲ ਅਸਿਸਟੈਂਸ ਬੰਦ

ਟੋਰਾਂਟੋ: (ਬੀ ਸੀ ਪੰਜਾਬੀ ਨਿਊਜ਼ ਬਿਊਰੋ) ਓਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਸੂਬੇ ਵਿੱਚ ਬਿਨਾਂ ਕਾਨੂੰਨੀ ਸਟੇਟਸ ਦੇ ਰਹਿ ਰਹੇ ਲੋਕਾਂ ਨੂੰ ਸਰਕਾਰੀ ਸੋਸ਼ਲ ਅਸਿਸਟੈਂਸ ਮਿਲਣ ’ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਵੱਲੋਂ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ 13 ਅਗਸਤ 2026 ਤੋਂ ਤੁਰੰਤ ਲਾਗੂ ਹੋ ਗਈਆਂ ਹਨ।

ਨਵੇਂ ਨਿਯਮਾਂ ਤਹਿਤ ਕੈਨੇਡਾ ਵਿੱਚ ਬਿਨਾਂ ਕਾਨੂੰਨੀ ਸਟੇਟਸ ਦੇ ਰਹਿ ਰਹੇ ਵਿਅਕਤੀ ਹੁਣ Ontario Works ਅਤੇ Ontario Disability Support Program (ODSP) ਦੇ ਲਾਭਾਂ ਲਈ ਯੋਗ ਨਹੀਂ ਹੋਣਗੇ।

ਇਸ ਤੋਂ ਇਲਾਵਾ, ਉਹ ਲੋਕ ਵੀ ਇਨ੍ਹਾਂ ਪ੍ਰੋਗਰਾਮਾਂ ਲਈ ਯੋਗ ਨਹੀਂ ਰਹਿਣਗੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਸਿਰਫ਼ ਅਸਥਾਈ ਤੌਰ ’ਤੇ ਰਹਿਣ ਦੀ ਇਜਾਜ਼ਤ ਹੈ। ਇਸ ਵਿੱਚ ਸਟੂਡੈਂਟ ਵੀਜ਼ਾ, ਵਰਕ ਪਰਮਿਟ, ਵਿਜ਼ਟਰ ਜਾਂ ਟੂਰਿਸਟ ਸਟੇਟਸ ਵਾਲੇ ਲੋਕ ਸ਼ਾਮਲ ਹਨ।

ਬੱਚਿਆਂ, ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮੰਤਰੀ ਮਾਈਕਲ ਪਾਰਸਾ ਨੇ ਕਿਹਾ ਕਿ ਸਰਕਾਰ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਖੜ੍ਹੀ ਰਹੇਗੀ, ਪਰ ਟੈਕਸਦਾਤਾਵਾਂ ਦੇ ਪੈਸੇ ਨਾਲ ਚੱਲਣ ਵਾਲੀ ਸੋਸ਼ਲ ਅਸਿਸਟੈਂਸ ਕੈਨੇਡਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਲਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਤਬਦੀਲੀਆਂ ਟੈਕਸਦਾਤਾਵਾਂ ਦੇ ਪੈਸੇ ਦੀ ਸੁਰੱਖਿਆ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਉਪਲਬਧ ਰਹਿਣ ਜਿਨ੍ਹਾਂ ਲਈ ਇਹ ਬਣਾਏ ਗਏ ਹਨ।

ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਟੈਕਸਦਾਤਾਵਾਂ ਦੇ ਪੈਸੇ ਨਾਲ ਮਿਲਣ ਵਾਲੀ ਸੋਸ਼ਲ ਅਸਿਸਟੈਂਸ ਦਾ ਮਕਸਦ ਕਦੇ ਵੀ ਓਨਟਾਰੀਓ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਦੀ ਸਹਾਇਤਾ ਕਰਨਾ ਨਹੀਂ ਸੀ ਅਤੇ ਹੁਣ ਨਵੇਂ ਨਿਯਮਾਂ ਨਾਲ ਇਸ ਸਬੰਧੀ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਹੈ।

ਇਹ ਫੈਸਲਾ Social Benefits Tribunal ਦੇ ਇੱਕ ਹਾਲੀਆ ਫੈਸਲੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਈ ਦਹਾਕਿਆਂ ਤੋਂ ਬਿਨਾਂ ਕਾਨੂੰਨੀ ਸਟੇਟਸ ਦੇ ਰਹਿ ਰਹੇ ਇੱਕ ਵਿਅਕਤੀ ਨੂੰ Ontario Works ਲਈ ਯੋਗ ਮੰਨਿਆ ਗਿਆ ਸੀ। ਇਸ ਫੈਸਲੇ ਤੋਂ ਬਾਅਦ ਡਗ ਫੋਰਡ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਸਰਕਾਰ ਨਿਯਮਾਂ ਵਿੱਚ ਤਬਦੀਲੀ ਕਰੇਗੀ।

ਇਹ ਸੋਧਾਂ Ontario Works Act, 1997 ਅਤੇ Ontario Disability Support Program Act, 1997 ਤਹਿਤ ਕੀਤੀਆਂ ਗਈਆਂ ਹਨ ਅਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments