HomeCanadaਕਿਲਾ ਰਾਏਪੁਰ ਦੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ ਦੇ ਮੋਢੀ ਅਤੇ ਜਨਰਲ ਸਕੱਤਰ-...

ਕਿਲਾ ਰਾਏਪੁਰ ਦੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ ਦੇ ਮੋਢੀ ਅਤੇ ਜਨਰਲ ਸਕੱਤਰ- ਪਰਮਜੀਤ ਸਿੰਘ ਗਰੇਵਾਲ ਨਹੀਂ ਰਹੇ*

ਸਰੀ, 28 ਸਤੰਬਰ (ਜਗਰੂਪ ਸਿੰਘ ਜਰਖੜ) -ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਵਾਲੀ ਸੰਸਥਾ ਗਰੇਵਾਲ ਸਪੋਰਟਸ ਐਸੋਸੀਏਸ਼ਨ, ਕਿਲਾ ਰਾਏਪੁਰ (ਲੁਧਿਆਣਾ) ਦੇ ਲਗਭਗ ਤਿੰਨ ਦਹਾਕਿਆਂ ਤੱਕ ਜਨਰਲ ਸਕੱਤਰ ਰਹੇ ਉੱਘੇ ਖੇਡ ਪ੍ਰਬੰਧਕ ਅਤੇ ਖੇਡ ਪ੍ਰਮੋਟਰ *ਸਰਦਾਰ ਪਰਮਜੀਤ ਸਿੰਘ ਗਰੇਵਾਲ* ਜੀ ਬੀਤੇ ਕੱਲ੍ਹ ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਹਨ।

ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਬੇਟੀ ਕੋਲ ਸੈਕਰਾਮੈਂਟੋ ਅਮਰੀਕਾ ਵਿਖੇ ਰਹਿ ਰਹੇ ਸਨ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੇ ਖੇਡ ਜਗਤ, ਕਬੱਡੀ, ਕੁਸ਼ਤੀ ਅਤੇ ਖੇਡ ਪ੍ਰਬੰਧਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਤਿੰਨ ਦਹਾਕੇ ਖੇਡਾਂ ਨੂੰ ਸਮਰਪਿਤ ਜੀਵਨ

ਪਰਮਜੀਤ ਸਿੰਘ ਗਰੇਵਾਲ ਜੀ ਨੇ 1980ਵਿਆਂ ਤੋਂ ਲੈ ਕੇ ਲਗਾਤਾਰ ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਜਿਹਨਾਂ ਨੂੰ *’ਪੇਂਡੂ ਮਿੰਨੀ ਉਲੰਪਿਕ’* ਵੀ ਕਿਹਾ ਜਾਂਦਾ ਹੈ, ਨੂੰ ਆਪਣੀ ਜਿੰਦਗੀ ਸਮਰਪਿਤ ਕੀਤੀ। ਜਨਰਲ ਸਕੱਤਰ ਵਜੋਂ ਉਹ ਹਰ ਸਾਲ ਫਰਵਰੀ ਮਹੀਨੇ ਹੋਣ ਵਾਲੇ ਇਸ ਵਿਸ਼ਾਲ ਖੇਡ ਮੇਲੇ ਦੇ ਪ੍ਰਬੰਧਾਂ ਦੀ ਰੀੜ੍ਹ ਦੀ ਹੱਡੀ ਰਹੇ। ਪਰਮਜੀਤ ਸਿੰਘ ਗਰੇਵਾਲ ਆਪਣੇ ਸਮੇਂ ਦੇ ਵਧੀਆ ਹਾਕੀ ਖਿਡਾਰੀ ਅਤੇ ਚੰਗੇ ਹਾਕੀ ਕੋਚ ਵੀ ਰਹੇ ਹਨ ਉਹਨਾਂ ਨੇ ਖੇਡ ਵਿਭਾਗ ਵਿੱਚ ਲੰਬਾ ਸਮਾਂ ਬਤੌਰ ਕੋਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਉਹਨਾਂ ਦੀ ਅਗਵਾਈ ਹੇਠ ਕਿਲ੍ਹਾ ਰਾਇਪੁਰ ਪੇਂਡੂ ਮਿੰਨੀ ਉਲਿੰਪਕ ਖੇਡਾ ਨੂੰ

ਕਬੱਡੀ, ਬਲਦ ਗੱਡੀਆਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ, ਹਾਕੀ ਅਤੇ ਐਥਲੈਟਿਕਸ ਵਰਗੀਆਂ ਪੇਂਡੂ ਖੇਡਾਂ ਨੂੰ ਨਵਾਂ ਮੁਕਾਮ ਮਿਲਿਆ- ਹਜ਼ਾਰਾਂ ਪੇਂਡੂ ਖਿਡਾਰੀਆਂ ਨੂੰ ਕੌਮਾਂਤਰੀ ਪਹਿਚਾਣ ਮਿਲੀ- ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਨਾਲ ਜੋੜੀ ਰੱਖਿਆ

ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਰੇਲ ਕੋਚ ਫੈਕਟਰੀ ਦੇ ਸਾਬਕਾ ਡੀਜੀਐਮ ਦਲਜੀਤ ਸਿੰਘ ਗਰੇਵਾਲ, ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ,ਪ੍ਰਧਾਨ ਐਡਵੋਕੇਟ ਕਮਲ ਸਿੰਘ , ਜਰਖੜ ਹਾਕੀ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਾਰਾਇਣ ਸਿੰਘ ਗਰੇਵਾਲ ਆਸਟਰੇਲੀਆ, ਖੇਡ ਪ੍ਰਮੋਟਰ ਮਨਮੋਹਨ ਗਰੇਵਾਲ ਉਰਫ ਮੋਹਣਾ ਜੋਧਾਂ, ਖੇਡ ਪ੍ਰਮੋਟਰ ਬੂਟਾ ਸਿੰਘ ਜੋਹਲ ਅਮਰੀਕਾ, ਪੰਜਾਬ ਮੇਲ ਯੂਐਸਏ ਅਖਬਾਰ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ,ਅਤੇ ਹੋਰ ਖੇਡ ਪ੍ਰੇਮੀਆਂ ਨੇ ਉਹਨਾਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਮਜੀਤ ਸਿੰਘ ਗਰੇਵਾਲ ਦੇ ਜਾਣ ਨਾਲ ਪੰਜਾਬੀ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਕਤ ਆਗੂਆਂ ਨੇ ਗਰੇਵਾਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਜੀਤ ਸਿੰਘ ਗਰੇਵਾਲ ਦੀ ਮੌਤ ਤੇ ਹਮਦਰਦੀ ਦਾ ਇਜ਼ਹਾਰ ਕੀਤਾ ਹੈ

ਖੇਡ ਜਗਤ ਵੱਲੋਂ ਸ਼ਰਧਾਂਜਲੀ

ਸੀਨੀਅਰ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਕਨੇਡਾ ਤੇਲ ਲਾਹੌਰ ਕੇ ਟੀਮ ਦੇ ਸਾਬਕਾ ਕੌਮੀ ਕੋਚ ਸ਼ਿਵ ਜੱਗਦੇ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗਰੇਵਾਲ ਸਾਹਿਬ ਨੇ ਬਿਨਾਂ ਕਿਸੇ ਲਾਲਚ ਤੋਂ ਪੰਜਾਬੀ ਵਿਰਾਸਤੀ ਖੇਡਾਂ ਦੀ ਸੇਵਾ ਕੀਤੀ। ਉਹ ਹਮੇਸ਼ਾ ਕਹਿੰਦੇ ਸਨ ਕਿ “ਖੇਡ ਮੈਦਾਨ ਹੀ ਸਾਡਾ ਅਸਲੀ ਮੰਦਰ ਹੈ”। ਇਸ ਤੋਂ ਇਲਾਵਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਪਦਮ ਸ੍ਰੀ ਬਲਦੇਵ ਸਿੰਘ, ਪ੍ਰਧਾਨ ਅਮਰੀਕ ਸਿੰਘ ਮਿਨਹਾਸ,ਚੇਅਰਮੈਨ ਸੁਖਵਿੰਦਰ ਸਿੰਘ ਨੇ ਵੀ ਪਰਮਜੀਤ ਸਿੰਘ ਗਰੇਵਾਲ ਜੀ ਬੇਵਕਤੀ ਮੌਤ ਦੇ ਗਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ

ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments