HomePunjab Newsਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 53ਵੀਂ ਆਲ ਇੰਡੀਆ ਦਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ ਅੱਜ ਵੀਰਵਾਰ...

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 53ਵੀਂ ਆਲ ਇੰਡੀਆ ਦਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ ਅੱਜ ਵੀਰਵਾਰ 18 ਜੂਨ ਤੋਂ ਆਰੰਭ

ਪਟਿਆਲਾ, 17 ਜੂਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਪ—ਕੁਲਪਤੀ  ਡਾ. ਜਗਦੀਪ ਸਿੰਘ ਜੀ ਦੀ ਪ੍ਰਵਾਨਗੀ ਨਾਲ ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੁਏਜਿਜ਼, ਮੈਸੂਰ (ਕਰਨਾਟਕ) ਅਤੇ ਆਈ.ਸੀ. ਐਸ. ਐਸ. ਆਰ. ਨਵੀਂ ਦਿੱਲੀ ਦੇ  ਵਿਸ਼ੇਸ਼ ਸਹਿਯੋਗ ਨਾਲ ਮਿਤੀ 18 ਤੋਂ 20 ਜੂਨ, 2026 ਤੱਕ 53ਵੀਂ ਆਲ ਇੰਡੀਆ  ਦਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਾਨਫ਼ਰੰਸ ਦੀ ਅਗਵਾਈ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ, ਦਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਕੂਲ ਆਫ਼ ਦਰਾਵਿੜੀਅਨ ਲਿੰਗੁਇਸਟਿਕ ਤਿਰੂਵਨੰਥਪੁਰਮ (ਕੇਰਲ) ਵੱਲੋਂ ਸਾਂਝੇ ਤੌਰ ਤੇ ਕੀਤੀ ਜਾ ਰਹੀ ਹੈ।
ਇਸ ਕਾਨਫ਼ਰੰਸ ਸਬੰਧੀ ਕਾਨਫ਼ਰੰਸ ਦੇ ਆਰਗੇਨਾਈਜਿੰਗ ਸਕੱਤਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਦੱਸਿਆ ਕਿ ਕਾਨਫਰੰਸ ਦਾ ਉਦਘਾਟਨ 18 ਜੂਨ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ। ਆਰੰਭ ਵਿਚ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਜੀ ਆਇਆ ਉਪਰੰਤ ਪੰਜਾਬ ਲਿੰਗੂਇਸਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਖਹਿਰਾ ਕਾਨਫਰੰਸ ਬਾਰੇ ਵਿਸਤਰਿਤ ਚਰਚਾ ਕਰਨਗੇ ਅਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਪ੍ਰਧਾਨਗੀ ਭਾਸ਼ਣ ਦੇਣਗੇ। ਇਸ ਦੌਰਾਨ ਤਾਮਿਲਨਾਡੂ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋਫ਼ੈਸਰ ਕੇ.ਕਰੁਣਾਕਰਣ ਵਿਸ਼ੇਸ਼ ਮਹਿਮਾਨ ਹੋਣਗੇ ਜਦੋਂ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ ਦੇ ਭਾਸ਼ਾ ਵਿਗਿਆਨ ਦੇ ਪ੍ਰੋਫ਼ੈਸਰ ਐਮ.ਜੇ. ਵਾਰਸੀ ਆਪਣਾ ਕੀ-ਨੋਟ ਐਡਰੇਸ ਪੜ੍ਹਨਗੇ। ਇਸੇ ਦੌਰਾਨ ਆਈ.ਐਸ.ਡੀ.ਐਲ. ਦੇ ਡਾਇਰੈਕਟਰ ਜੀ.ਕੇ. ਪਾਨੀਕਰ ਵੀ. ਆਈ. ਸੁਬਰਾਮਨੀਅਮ ਸ਼ਤਾਬਦੀ ਭਾਸ਼ਣ ਦੇਣਗੇ।  ਉਦਘਾਟਨੀ ਸੈਸ਼ਨ ਦੇ ਅੰਤ ਵਿਚ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਧੰਨਵਾਦੀ ਬੋਲ ਸਾਂਝੇ ਕਰਨਗੇ।
ਪਹਿਲੇ ਅਕਾਦਮਿਕ ਸੈਸ਼ਨ ਦੌਰਾਨ ਦਿੱਲੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਆਰ.ਸੀ. ਸ਼ਰਮਾ ‘ਪ੍ਰੋ.  ਵੀ.ਆਈ. ਸੁਬਰਾਮਨੀਅਮ ਯਾਦਗਾਰੀ ਭਾਸ਼ਣ’, ਦੱਕਨ ਕਾਲਜ ਪੂਨਾ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਸੁਹਨੂੰ ਰਾਮ ਸ਼ਰਮਾ  ‘ਪ੍ਰੋ. ਕੇ ਮਹਾਦੇਵਾ ਸ਼ਾਸਤਰੀ ਯਾਦਗਾਰੀ ਭਾਸ਼ਣ’ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ. ਵਾਈਸ-ਚਾਂਸਲਰ ਡਾ. ਜੈਤੇਗ਼ ਸਿੰਘ ਖਹਿਰਾ ‘ਪ੍ਰੋ. ਨਗੰਮਾ ਰੈਡੀ ਯਾਦਗਾਰੀ ਭਾਸ਼ਣ’ ਦੇਣਗੇ। ਸਟੇਜ-ਮੇਨੈਜਰ ਪੰਜਾਬੀ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਵਿੰਦਰਪਾਲ ਕੌਰ ਹੋਣਗੇ। ਅਗਲੇ ਦਿਨਾਂ ਦੌਰਾਨ ਭਾਸ਼ਾ ਵਿਗਿਆਨ ਅਤੇ ਹੋਰ ਖੇਤਰਾਂ ਨਾਲ ਜੁੜੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਇਸ ਅਹਿਮ ਕਾਨਫਰੰਸ ਵਿਚ ਸ਼ਮੂਲੀਅਤ ਕਰ ਰਹੀਆਂ ਹਨ।
ਡਾ. ਰਾਜਵੰਤ ਕੌਰ ਪੰਜਾਬੀ
ਆਰਗੇਨਾਈਜਿੰਗ ਸਕੱਤਰ
53ਵੀਂ ਆਲ ਇੰਡੀਆ ਦਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments