HomeGlobalਹਾਕੀ ਨੇਸ਼ਨਜ਼ ਕੱਪ: ਭਾਰਤੀ ਮਹਿਲਾ ਟੀਮ ਸੈਮੀਫਾਈਨਲ ’ਚ — ਟੇਟੇ ਤੇ ਲਾਲਰੇਸਿਆਮੀ...

ਹਾਕੀ ਨੇਸ਼ਨਜ਼ ਕੱਪ: ਭਾਰਤੀ ਮਹਿਲਾ ਟੀਮ ਸੈਮੀਫਾਈਨਲ ’ਚ — ਟੇਟੇ ਤੇ ਲਾਲਰੇਸਿਆਮੀ ਦੇ ਗੋਲਾਂ ਨਾਲ ਜਪਾਨ 2-1 ਨਾਲ ਹਾਰਿਆ!

ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐੱਫਆਈਐੱਚ ਨੇਸ਼ਨਜ਼ ਕੱਪ ਵਿੱਚ ਜਪਾਨ ਨੂੰ 2-1 ਨਾਲ ਮਾਤ ਦੇ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਪਤਾਨ ਸਲੀਮਾ ਟੇਟੇ ਅਤੇ ਲਾਲਰੇਮਸਿਆਮੀ ਦੇ ਗੋਲਾਂ ਨੇ ਭਾਰਤ ਨੂੰ ਲਗਾਤਾਰ ਦੂਜੀ ਜਿੱਤ ਦਿਵਾਈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਨੂੰ ਹਰਾਇਆ ਸੀ।

ਲਗਾਤਾਰ ਦੋ ਜਿੱਤਾਂ ਨਾਲ ਭਾਰਤੀ ਟੀਮ ਦੇ ਛੇ ਅੰਕ ਹੋ ਗਏ ਹਨ ਅਤੇ ਉਸ ਨੇ ਆਖ਼ਰੀ ਚਾਰ ਵਿੱਚ ਥਾਂ ਬਣਾ ਲਈ ਹੈ। ਪਿਛਲੇ ਸੀਜ਼ਨ ਵਿੱਚ ਭਾਰਤੀ ਟੀਮ ਇਸ ਟੂਰਨਾਮੈਂਟ ਤੋਂ ਜਲਦੀ ਬਾਹਰ ਹੋ ਗਈ ਸੀ, ਪਰ ਇਸ ਵਾਰ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੈਮੀਫਾਈਨਲ ਦਾ ਟਿਕਟ ਕੱਟ ਲਿਆ ਹੈ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਅਗਲੇ ਸੀਜ਼ਨ ਵਿੱਚ ਐੱਫਆਈਐੱਚ ਪ੍ਰੋ ਲੀਗ ਵਿੱਚ ਖੇਡਣ ਦਾ ਮੌਕਾ ਮਿਲੇਗਾ।

ਮੈਚ ਦੇ ਪਹਿਲੇ ਹਾਫ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ ਅਤੇ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਾ ਹੋ ਸਕੀ। ਤੀਜੇ ਕੁਆਰਟਰ ਵਿੱਚ ਕਪਤਾਨ ਸਲੀਮਾ ਟੇਟੇ ਨੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਹਾਲਾਂਕਿ ਜਪਾਨ ਦੀ ਐਈ ਹਿਰਮਿਤਸੂ ਨੇ 35ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।

ਆਖ਼ਰੀ ਕੁਆਰਟਰ ਵਿੱਚ ਲਾਲਰੇਮਸਿਆਮੀ ਨੇ 49ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ ਮੁੜ ਬੜ੍ਹਤ ਦਿਵਾਈ, ਜੋ ਆਖ਼ਰ ਤੱਕ ਫ਼ੈਸਲਾਕੁੰਨ ਸਾਬਤ ਹੋਈ। ਇਸ ਮੈਚ ਦੌਰਾਨ ਮਿਡਫੀਲਡਰ ਜਯੋਤੀ ਨੇ ਆਪਣੇ ਕਰੀਅਰ ਦਾ 100ਵਾਂ ਕੌਮਾਂਤਰੀ ਮੈਚ ਖੇਡ ਕੇ ਇਸ ਮੁਕਾਬਲੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।

ਹੁਣ ਭਾਰਤੀ ਟੀਮ ਪੂਲ ‘ਏ’ ਦੇ ਆਪਣੇ ਆਖ਼ਰੀ ਮੁਕਾਬਲੇ ਵਿੱਚ ਉਰੂਗਵੇ ਨਾਲ ਭਿੜੇਗੀ, ਜਦਕਿ ਜਪਾਨ ਅਤੇ ਅਮਰੀਕਾ ਵਿਚਾਲੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਮੁਕਾਬਲਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments