HomeSport60 ਸਾਲ ਤੋਂ ਵੱਧ ਉਮਰ ਦੇ ਇੰਟਰਨੈਸ਼ਨਲ ਅਥਲੈਟਿਕਸ ਮੁਕਾਬਲਿਆਂ ਵਿੱਚ ਭਰਪੂਰ ਕੌਰ...

60 ਸਾਲ ਤੋਂ ਵੱਧ ਉਮਰ ਦੇ ਇੰਟਰਨੈਸ਼ਨਲ ਅਥਲੈਟਿਕਸ ਮੁਕਾਬਲਿਆਂ ਵਿੱਚ ਭਰਪੂਰ ਕੌਰ ਬੈਂਸ ਨੇ ਜਿੱਤੇ 3 ਗੋਲਡ ਮੈਡਲ

ਰੂਪਨਗਰ -11 ਜੂਨ ਭਾਰਤ ਖੇਡ ਫੈਡਰੇਸ਼ਨ ਵੱਲੋਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਵਿੱਚ ਕਰਵਾਈ ਗਈ 60 ਸਾਲ ਪਲਸ ਇੰਟਰਨੈਸ਼ਨਲ ਅਥਲੈਟਿਕਸ ਮੀਟ ਵਿੱਚ ਰੋਪੜ ਦੀ ਭਰਪੂਰ ਕੌਰ ਪਤਨੀ ਹਿੰਮਤ ਸਿੰਘ ਬੈਂਸ ਨੇ ਤਿੰਨ ਗੋਲਡ ਮੈਡਲ ਜਿੱਤ ਕੇ ਰੋਪੜ ਜਿਲ੍ਹੇ ਦਾ ਨਾਮ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ। ਭਰਪੂਰ ਕੌਰ ਬੈਂਸ ਨੇ 6 ਅਤੇ 7 ਜੂਨ ਨੂੰ ਹੋਏ ਅਥਲੈਟਿਕਸ ਮੁਕਾਬਲਿਆਂ ਦੌਰਾਨ ,100 ਮੀਟਰ,200 ਤੇ ਮੀਟਰ 400 ਮੀਟਰ ਵਿੱਚ ਗੋਲਡ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਿਲ ਕੀਤੀ। ਇਸ ਤੋਂ ਪਹਿਲਾਂ ਵੀ ਭਰਪੂਰ ਕੌਰ ਬੈਂਸ ਨੈਸ਼ਨਲ ਚੈਂਪੀਅਨ ਵਿੱਚ ਗੋਲਡ ਮੈਡਲ ਹਾਸਿਲ ਕਰ ਚੁੱਕੀ ਹੈ। ਉਨ੍ਹਾਂ ਵਲੋਂ ਮਾਰਚ ਮਹੀਨੇ ਦੌਰਾਨ ਚੰਡੀਗੜ੍ਹ ਦੇ ਸੈਕਟਰ ਸੱਤ ਦੀ ਸਪੋਰਟਸ ਕੰਪਲੈਕਸ ਵਿੱਚ ਖੇਲੋ ਮਾਸਟਰਸ ਗੇਮਸ ਫਾਉਂਡੇਸ਼ਨ ਵੱਲੋਂ ਕਰਵਾਏ ਨੈਸ਼ਨਲ ਅਥਲੈਟਿਕਸ ਮੁਕਾਬਲਿਆਂ ਵਿੱਚ ਵੀ 3 ਗੋਲਡ ਮੈਡਲ ਹਾਸਿਲ ਕੀਤੇ ਸਨ। ਇਸੇ ਤਰ੍ਹਾਂ ਭਰਪੂਰ ਕੌਰ ਚੇਨਾਈ , ਕਰਨਾਟਕਾ ਅਤੇ ਜਲੰਧਰ ਵਿੱਚ ਹੋਏ ਅਥਲੈਟਿਕਸ ਮੁਕਾਬਲਿਆਂ ਵਿੱਚ ਵੀ ਪ੍ਰਾਪਤੀਆਂ ਕਰ ਚੁੱਕੇ ਹਨ। ਰੋਪੜ ਦੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਕੌਂਸਲਰ ਗੁਰਵਿੰਦਰ ਸਿੰਘ ਜੱਗੀ ਬੂਟਾਂ ਵਾਲੇ ਨੇ ਭਰਪੂਰ ਕੌਰ ਵਲੋਂ ਕੋਲਡ ਮੈਡਲ ਜਿੱਤਣ ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਭਰਪੂਰ ਕੌਰ ਨੇ ਰੋਪੜ ਸ਼ਹਿਰ ਦਾ ਨਾਮ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ । ਉਨ੍ਹਾਂ ਨੇ ਭਰਪੂਰ ਕੌਰ। ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments