HomeCanadaਦਸਤਾਰ ਦੀ ਸ਼ਾਨ ਨਾਲ NCAA ਡਿਵੀਜ਼ਨ-1 ਤੱਕ ਪਹੁੰਚਿਆ ਸਰੀ ਦਾ ਈਸ਼ਰ ਸਿੰਘ...

ਦਸਤਾਰ ਦੀ ਸ਼ਾਨ ਨਾਲ NCAA ਡਿਵੀਜ਼ਨ-1 ਤੱਕ ਪਹੁੰਚਿਆ ਸਰੀ ਦਾ ਈਸ਼ਰ ਸਿੰਘ ਸਰਾਏ

ਸਰੀ, ਬੀ.ਸੀ. ( ਮਹੇਸ਼ਇੰਦਰ ਸਿੰਘ ਮਾਂਗਟ ) ਸਰੀ ਦੇ ਫਲੀਟਵੁੱਡ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਈਸ਼ਰ ਸਿੰਘ ਸਰਾਏ ਨੇ ਇੱਕ ਹੋਰ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ ਅਮਰੀਕਾ ਦੀ ਵਿੰਥਰੋਪ ਯੂਨੀਵਰਸਿਟੀ ਦੀ NCAA ਡਿਵੀਜ਼ਨ-1 ਬਾਸਕਿਟਬਾਲ ਟੀਮ ਵਿੱਚ ਜਗ੍ਹਾ ਬਣਾਈ ਹੈ। ਇਸ ਉਪਲਬਧੀ ਨਾਲ ਉਹ NCAA ਡਿਵੀਜ਼ਨ-1 ਬਾਸਕਿਟਬਾਲ ਵਿੱਚ ਖੇਡਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਕੈਨੇਡੀਅਨ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਹੈ।

20 ਸਾਲਾ ਈਸ਼ਰ ਸਿੰਘ, ਸਰੀ ਸੈਂਟਰ ਤੋਂ ਲਿਬਰਲ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਅਤੇ ਸਰਬਜੀਤ ਕੌਰ ਦਾ ਪੁੱਤਰ ਹੈ। 6 ਫੁੱਟ 9 ਇੰਚ ਲੰਬੇ ਇਸ ਨੌਜਵਾਨ ਨੇ ਆਪਣੀ ਲਗਨ, ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਦੇ ਸਦਕਾ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ।

ਈਸ਼ਰ ਦਾ ਕਹਿਣਾ ਹੈ ਕਿ ਇਸ ਮਕਾਮ ਤੱਕ ਪਹੁੰਚਣਾ ਆਸਾਨ ਨਹੀਂ ਸੀ, ਪਰ ਸਖ਼ਤ ਮਿਹਨਤ, ਪਰਿਵਾਰ ਦਾ ਸਹਿਯੋਗ ਅਤੇ ਸਿੱਖ ਇਤਿਹਾਸ ਦੇ ਮਹਾਨ ਯੋਧਿਆਂ ਦੀਆਂ ਕਹਾਣੀਆਂ ਉਸ ਲਈ ਲਗਾਤਾਰ ਪ੍ਰੇਰਣਾ ਦਾ ਸਰੋਤ ਬਣੀਆਂ ਰਹੀਆਂ। ਉਸ ਨੇ ਕਿਹਾ ਕਿ ਉਹ ਆਪਣੀ ਦਸਤਾਰ ਅਤੇ ਸਿੱਖ ਪਹਿਚਾਣ ਨਾਲ ਮਾਣ ਮਹਿਸੂਸ ਕਰਦਾ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅੱਗੇ ਵਧਦਾ ਰਹੇਗਾ।

ਉਸ ਦੀ ਮਾਤਾ ਸਰਬਜੀਤ ਕੌਰ ਨੇ ਵੀ ਆਪਣੇ ਪੁੱਤਰ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਅਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਈਸ਼ਰ ਨੇ ਆਪਣੀਆਂ ਧਾਰਮਿਕ ਕਦਰਾਂ-ਕੀਮਤਾਂ ਅਤੇ ਪਹਿਚਾਣ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਆਪਣਾ ਸੁਪਨਾ ਸਾਕਾਰ ਕੀਤਾ ਹੈ।

ਈਸ਼ਰ ਸਿੰਘ ਸਰਾਏ ਦੀ ਇਸ ਉਪਲਬਧੀ ਨੂੰ ਸਰੀ ਅਤੇ ਸਮੁੱਚੇ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ। ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਵੱਲੋਂ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments