HomeEntertainmentਦਿਲਜੀਤ ਦੋਸਾਂਝ ਨੇ ਫਿਰ ਰਚਿਆ ਇਤਿਹਾਸ! ਆਪਣਾ ਹੀ ਰਿਕਾਰਡ ਤੋੜ ਕੇ ਕੀਤੀ...

ਦਿਲਜੀਤ ਦੋਸਾਂਝ ਨੇ ਫਿਰ ਰਚਿਆ ਇਤਿਹਾਸ! ਆਪਣਾ ਹੀ ਰਿਕਾਰਡ ਤੋੜ ਕੇ ਕੀਤੀ ਕਰੋੜਾਂ ਦੀ ਕਮਾਈ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਕਿਸੇ ਹੋਰ ਦਾ ਨਹੀਂ, ਸਗੋਂ ਆਪਣਾ ਹੀ ਬਣਾਇਆ ਰਿਕਾਰਡ ਤੋੜ ਕੇ ਨਵੀਂ ਉਪਲਬਧੀ ਹਾਸਲ ਕੀਤੀ ਹੈ।

ਦਿਲਜੀਤ ਦਾ ‘Aura World Tour’ ਉੱਤਰੀ ਅਮਰੀਕਾ ਵਿੱਚ ਕਿਸੇ ਵੀ ਪੰਜਾਬੀ ਕਲਾਕਾਰ ਦਾ ਹੁਣ ਤੱਕ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਟੂਰ ਬਣ ਗਿਆ ਹੈ। ਸੈਨ ਫਰਾਂਸਿਸਕੋ ਦੇ Chase Center ਵਿੱਚ ਸਮਾਪਤ ਹੋਏ ਇਸ ਟੂਰ ਨੇ ਕਈ ਨਵੇਂ ਰਿਕਾਰਡ ਆਪਣੇ ਨਾਂ ਕੀਤੇ। ਟੂਰ ਦੀਆਂ ਟਿਕਟਾਂ ਮਿੰਟਾਂ ਵਿੱਚ ਹੀ ਸੋਲਡ ਆਊਟ ਹੋ ਗਈਆਂ ਅਤੇ 2.25 ਲੱਖ ਤੋਂ ਵੱਧ ਪ੍ਰਸ਼ੰਸਕ ਇਸ ਦਾ ਹਿੱਸਾ ਬਣੇ।

ਇਸ ਟੂਰ ਤੋਂ ਲਗਭਗ 32 ਮਿਲੀਅਨ ਡਾਲਰ ਦੀ ਰਿਕਾਰਡ ਕਮਾਈ ਹੋਈ, ਜਿਸ ਨਾਲ ਦਿਲਜੀਤ ਨੇ ਆਪਣੀ ਹੀ ਪਿਛਲੀ ਉਪਲਬਧੀ ਨੂੰ ਪਿੱਛੇ ਛੱਡ ਦਿੱਤਾ।

ਇਸੇ ਦੌਰਾਨ, ਲਾਸ ਏਂਜਲਸ ਸਿਟੀ ਕੌਂਸਲ ਨੇ ਵੀ ਦਿਲਜੀਤ ਨੂੰ ਵੱਡਾ ਸਨਮਾਨ ਦਿੰਦਿਆਂ 6 ਜਨਵਰੀ 2027 ਨੂੰ ਅਧਿਕਾਰਕ ਤੌਰ ‘ਤੇ ‘Diljit Dosanjh Day’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਅਸੀਂ ਇਹ ਕਰ ਦਿਖਾਇਆ ਦੋਸਤੋ, ਤੁਹਾਡਾ ਬਹੁਤ ਧੰਨਵਾਦ। ਅਸੀਂ ਇਤਿਹਾਸਕ ਸਟੇਡੀਅਮਾਂ ਵਿੱਚ ਪਰਫਾਰਮ ਕੀਤਾ ਅਤੇ ਹੁਣ LA ਸ਼ਹਿਰ ਨੇ ਸਾਡੇ ਨਾਂ ‘ਤੇ ਇੱਕ ਦਿਨ ਐਲਾਨ ਦਿੱਤਾ ਹੈ।”

ਹੁਣ ਦਿਲਜੀਤ ਦਾ ਅਗਲਾ ਟੀਚਾ ਲੰਡਨ ਹੈ। ਉਹ 12 ਸਤੰਬਰ ਨੂੰ ਲੰਡਨ ਦੇ Wembley Stadium ਵਿੱਚ ਇੱਕ ਹੋਰ ਸੋਲਡ-ਆਊਟ ਕੰਸਰਟ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ O2 Arena ਵਿੱਚ ਸਭ ਤੋਂ ਵੱਧ ਟਿਕਟਾਂ ਵੇਚਣ ਵਾਲੇ ਪਹਿਲੇ ਦੱਖਣੀ ਏਸ਼ੀਆਈ ਕਲਾਕਾਰ ਬਣ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments