HomeCanadaਅਜੈਪਾਲ ਸਿੰਘ ਧਾਲੀਵਾਲ ਦਾ ਅਟੱਲ ਹੌਸਲਾ ਭਾਈਚਾਰੇ ਲਈ ਬਣਿਆ ਪ੍ਰੇਰਣਾ ਸਰੋਤ :...

ਅਜੈਪਾਲ ਸਿੰਘ ਧਾਲੀਵਾਲ ਦਾ ਅਟੱਲ ਹੌਸਲਾ ਭਾਈਚਾਰੇ ਲਈ ਬਣਿਆ ਪ੍ਰੇਰਣਾ ਸਰੋਤ : ਮੇਅਰ ਬਰਿੰਡਾ ਲੋਕ

ਅਜੈਪਾਲ ਸਿੰਘ ਧਾਲੀਵਾਲ  ਨੂੰ ਸਰੀ ਸਿਟੀ ਕੌਂਸਲ ਵੱਲੋਂ ਵਿਸ਼ੇਸ਼ ਸਨਮਾਨ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਸਿਟੀ ਕੌਂਸਲ ਵੱਲੋਂ ਅਜੈਪਾਲ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੀ ਇਤਿਹਾਸਕ ਪ੍ਰਾਪਤੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅਜੈਪਾਲ ਸਿੰਘ ਧਾਲੀਵਾਲ ਮਾਊਂਟ ਐਵਰੇਸਟ ਦੀ ਚੋਟੀ ਫਤਿਹ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਬਣੇ ਹਨ।

ਇਸ ਮੌਕੇ ਸਰੀ ਸਿਟੀ ਦੇ ਮੇਅਰ ਬਰਿੰਡਾ ਲੋਕ ਨੇ ਕਿਹਾ ਕਿ ਅਜੈਪਾਲ ਸਿੰਘ ਢਿੱਲੋਂ ਦਾ ਅਟੱਲ ਹੌਸਲਾ, ਦ੍ਰਿੜ੍ਹ ਇਰਾਦਾ ਅਤੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕੀਤੀ ਅਥਾਹ ਮਿਹਨਤ ਸਮੁੱਚੇ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਦੀ ਇਹ ਉਪਲਬਧੀ ਨਾ ਸਿਰਫ਼ ਸਰੀ ਸ਼ਹਿਰ, ਸਗੋਂ ਪੂਰੇ ਕੈਨੇਡਾ ਅਤੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

ਸਰੀ ਸਿਟੀ ਕੌਂਸਲ ਨੇ ਅਜੈਪਾਲ ਸਿੰਘ ਧਾਲੀਵਾਲ ਨੂੰ ਇਸ ਵਿਲੱਖਣ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਸਰੀ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਹਰਮੀਤ ਸਿੰਘ ਖੁੱਡੀਆਂ , ਬਖਸ਼ੀਸ਼ ਸਿੰਘ ਜੀਰਾ, ਬਲਜਿੰਦਰ ਸਿੰਘ ਸੰਘਾ, ਲਾਲੀ ਸਿੱਧੂ, ਅਵਤਾਰ ਸਿੰਘ ਗਿੱਲ, ਕਰਤਾਰ ਸਿੰਘ ਢਿੱਲੋ, ਹੈਰੀ ਕੂੰਨਰ, ਹਰਪ੍ਰੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਮਾਂਗਟ, ਅਮਨ ਬਰਾੜ ਤੋਂ ਇਲਾਵਾ ਉਹਨਾਂ ਦੇ ਕਰੀਬੀ ਦੋਸਤ ਵੀ ਹਾਜ਼ਰ ਹੋਏ |

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments