HomeCanadaਲੈਜੈਂਡਰੀ ਸਿੱਖ ਰਾਈਡਰਜ਼ ਕਲੱਬ ਦੇ ਮਲਕੀਅਤ ਸਿੰਘ ਹੁੰਜਣ ਨੇ Bun Burner 1500...

ਲੈਜੈਂਡਰੀ ਸਿੱਖ ਰਾਈਡਰਜ਼ ਕਲੱਬ ਦੇ ਮਲਕੀਅਤ ਸਿੰਘ ਹੁੰਜਣ ਨੇ Bun Burner 1500 GOLD ਚੈਲੈਂਜ ਜਿੱਤ ਕੇ ਸਿੱਖ ਭਾਈਚਾਰੇ ਦਾ ਨਾਮ ਕੀਤਾ ਰੌਸ਼ਨ

24 ਘੰਟਿਆਂ ਤੋਂ ਘੱਟ ਸਮੇਂ ਵਿੱਚ 2,456 ਕਿਲੋਮੀਟਰ ਦੀ ਕਠਿਨ ਯਾਤਰਾ ਪੂਰੀ,ਵਿਲੱਖਣ ਰਿਕਾਰਡ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)  ਇਹ ਸਾਡੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਿੱਖ ਰਾਈਡਰ,ਜੋ ਲੈਜੈਂਡਰੀ ਸਿੱਖ ਰਾਈਡਰਜ਼ ਕਲੱਬ ਦੇ ਮੈਂਬਰ ਮਲਕੀਅਤ ਸਿੰਘ ਹੁੰਜਣ ਨੇ ਪਿਛਲੇ ਹਫਤੇ ਆਪਣੀ 2015 Goldwing ਮੋਟਰਸਾਈਕਲ ‘ਤੇ 24 ਘੰਟਿਆਂ ਤੋਂ ਘੱਟ ਸਮੇਂ ਵਿੱਚ 1,582 ਮੀਲ (2,456 ਕਿਲੋਮੀਟਰ) ਦੀ ਲੰਬੀ ਅਤੇ ਚੁਣੌਤੀਪੂਰਨ ਯਾਤਰਾ ਸਫਲਤਾਪੂਰਵਕ ਪੂਰੀ ਕਰਕੇ ਦੁਨੀਆ ਦੇ ਸਭ ਤੋਂ ਔਖੇ ਮੋਟਰਸਾਈਕਲ ਰਾਈਡਿੰਗ ਚੈਲੈਂਜਾਂ ਵਿੱਚੋਂ ਇੱਕ “Mike’s Valemount Mileage Buster” ਅਤੇ Bun Burner 1500 GOLD ਦੀ ਉਪਲਬਧੀ ਆਪਣੇ ਨਾਮ ਕੀਤੀ।

ਇਸ ਯਾਤਰਾ ਦੀ ਸ਼ੁਰੂਆਤ High Road Vancouver ਤੋਂ ਹੋਈ। ਉੱਥੋਂ ਉਹ Valemount ਤੱਕ ਪਹੁੰਚੇ, ਫਿਰ ਵਾਪਸ Agassiz ਆਏ, ਦੁਬਾਰਾ Valemount ਤੱਕ ਸਵਾਰੀ ਕੀਤੀ ਅਤੇ ਅੰਤ ਵਿੱਚ ਮੁੜ High Road Vancouver ਪਹੁੰਚ ਕੇ ਇਹ ਕਠਿਨ ਚੈਲੈਂਜ ਨਿਰਧਾਰਤ ਸਮੇਂ ਅੰਦਰ ਸਫਲਤਾਪੂਰਵਕ ਪੂਰਾ ਕੀਤਾ।

Bun Burner 1500 GOLD ਨੂੰ ਲੰਬੀ ਦੂਰੀ ਦੀ ਮੋਟਰਸਾਈਕਲ ਰਾਈਡਿੰਗ ਦਾ ਸਭ ਤੋਂ ਔਖਾ ਅਤੇ ਦੁਰਲੱਭ ਚੈਲੈਂਜ ਮੰਨਿਆ ਜਾਂਦਾ ਹੈ। ਇਹ ਚੈਲੈਂਜ Iron Butt Association ਵੱਲੋਂ ਤੈਅ ਕੀਤੇ ਗਏ ਬਹੁਤ ਸਖ਼ਤ ਨਿਯਮਾਂ, ਸਮੇਂ ਅਤੇ ਦੂਰੀ ਦੇ ਮਾਪਦੰਡਾਂ ਅਨੁਸਾਰ ਕਰਵਾਇਆ ਜਾਂਦਾ ਹੈ। ਦੁਨੀਆ ਭਰ ਵਿੱਚ ਬਹੁਤ ਘੱਟ ਰਾਈਡਰ ਹੀ ਆਪਣੀ ਸਰੀਰਕ ਅਤੇ ਮਾਨਸਿਕ ਸਹਿਨਸ਼ਕਤੀ ਦਾ ਸਬੂਤ ਦਿੰਦਿਆਂ ਇਸ ਉਪਲਬਧੀ ਤੱਕ ਪਹੁੰਚ ਸਕੇ ਹਨ।

ਲੈਜੈਂਡਰੀ ਸਿੱਖ ਰਾਈਡਰਜ਼ ਕਲੱਬ, ਜੋ ਪੂਰੀ ਤਰ੍ਹਾਂ ਅੰਮ੍ਰਿਤਧਾਰੀ ਸਿੱਖ ਰਾਈਡਰਾਂ ਦਾ ਕਲੱਬ ਹੈ, ਲਗਾਤਾਰ ਨਵੇਂ ਕੀਰਤੀਮਾਨ ਸਥਾਪਤ ਕਰ ਰਿਹਾ ਹੈ। ਕਲੱਬ ਦੇ 12 ਮੈਂਬਰਾਂ ਵਿੱਚੋਂ 3 ਰਾਈਡਰਾਂ ਨੇ 24 ਘੰਟਿਆਂ ਵਿੱਚ 2,400 ਕਿਲੋਮੀਟਰ ਦੀ ਸਵਾਰੀ ਪੂਰੀ ਕਰਨ ਦਾ ਮਾਣ ਹਾਸਲ ਕੀਤਾ ਹੈ। ਇਸ ਤੋਂ ਇਲਾਵਾ, ਸਿੱਖ ਕਮਿਊਨਿਟੀ ਦੇ ਸਭ ਤੋਂ ਸੀਨੀਅਰ ਰਾਈਡਰ ਨੇ ਸਿਰਫ਼ 19 ਘੰਟਿਆਂ ਵਿੱਚ 1,800 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ।

ਲੈਜੈਂਡਰੀ ਸਿੱਖ ਰਾਈਡਰਜ਼ ਕਲੱਬ ਦੀਆਂ ਇਹ ਪ੍ਰਾਪਤੀਆਂ ਨਾ ਸਿਰਫ਼ ਮੋਟਰਸਾਈਕਲ ਰਾਈਡਿੰਗ ਦੀ ਦੁਨੀਆ ਵਿੱਚ ਵਿਸ਼ੇਸ਼ ਮਹੱਤਵ ਰੱਖਦੀਆਂ ਹਨ, ਸਗੋਂ ਇਹ ਸਮੁੱਚੇ ਸਿੱਖ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ। ਅਜਿਹੀਆਂ ਉਪਲਬਧੀਆਂ ਸਾਬਤ ਕਰਦੀਆਂ ਹਨ ਕਿ ਅਨੁਸ਼ਾਸਨ, ਦ੍ਰਿੜ ਇਰਾਦੇ, ਸੇਵਾ ਭਾਵਨਾ ਅਤੇ ਹੌਸਲੇ ਨਾਲ ਕਿਸੇ ਵੀ ਮੁਸ਼ਕਲ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ।

ਲੈਜੈਂਡਰੀ ਸਿੱਖ ਰਾਈਡਰਜ਼ ਕਲੱਬ ਦੇ ਇਨ੍ਹਾਂ ਜਜ਼ਬੇ ਅਤੇ ਉਪਲਬਧੀਆਂ ‘ਤੇ ਸਮੁੱਚਾ ਸਿੱਖ ਭਾਈਚਾਰਾ ਮਾਣ ਮਹਿਸੂਸ ਕਰਦਾ ਹੈ। ਇਨ੍ਹਾਂ ਰਾਈਡਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਸਦਕਾ ਸਿੱਖ ਕੌਮ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਵੀ ਉੱਚਾ ਹੋ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਮਿਲ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments