HomePunjab Newsਪੰਜਾਬ ਦੇ ਪ੍ਰਭਸਿਮਰਨ ਸਿੰਘ ਨੂੰ ਮਿਲਿਆ ਟੀਮ ਇੰਡੀਆ ਦਾ ਸੱਦਾ, ਜ਼ਿੰਬਾਬਵੇ ਖ਼ਿਲਾਫ਼...

ਪੰਜਾਬ ਦੇ ਪ੍ਰਭਸਿਮਰਨ ਸਿੰਘ ਨੂੰ ਮਿਲਿਆ ਟੀਮ ਇੰਡੀਆ ਦਾ ਸੱਦਾ, ਜ਼ਿੰਬਾਬਵੇ ਖ਼ਿਲਾਫ਼ ਟੀ-20 ਸੀਰੀਜ਼ ਲਈ ਚੋਣ

ਪੰਜਾਬ ਦੇ ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਪਹਿਲੀ ਵਾਰ ਭਾਰਤੀ ਟੀ-20 ਟੀਮ ਵਿੱਚ ਜਗ੍ਹਾ ਮਿਲੀ ਹੈ। ਜ਼ਿੰਬਾਬਵੇ ਦੌਰੇ ਲਈ ਐਲਾਨੀ ਗਈ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਉਹ ਟੀਮ ਇੰਡੀਆ ਦੀ ਜਰਸੀ ਵਿੱਚ ਨਜ਼ਰ ਆਉਣਗੇ।

ਚੋਣ ਕਮੇਟੀ ਨੇ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਹਾਲੀਆ ਮੈਚਾਂ ਵਿੱਚ ਉਨ੍ਹਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਇਸ ਦਾ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਘਰੇਲੂ ਕ੍ਰਿਕਟ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੇ ਪ੍ਰਭਸਿਮਰਨ ਸਿੰਘ ਨੂੰ ਆਪਣੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ।

ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਯਸ਼ ਠਾਕੁਰ ਅਤੇ ਅਸ਼ੋਕ ਸ਼ਰਮਾ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਮੌਕਾ ਮਿਲਿਆ ਹੈ, ਜਦਕਿ ਮਯੰਕ ਯਾਦਵ ਦੀ ਵੀ ਲੰਬੇ ਅੰਤਰਾਲ ਬਾਅਦ ਵਾਪਸੀ ਹੋਈ ਹੈ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਸੀਰੀਜ਼ ਦੇ ਮੈਚ 23, 25 ਅਤੇ 27 ਜੁਲਾਈ ਨੂੰ ਹਰਾਰੇ ਵਿੱਚ ਖੇਡੇ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments