ਫ਼ਿਲਮ ‘ਪੰਜਾਬ 95’, ਜਿਸ ਨੂੰ ‘ਸਤਲੁਜ’ ਦੇ ਨਾਮ ਹੇਠ ZEE5 ‘ਤੇ ਰਿਲੀਜ਼ ਕੀਤਾ ਗਿਆ ਸੀ, ਨੂੰ ਰਿਲੀਜ਼ ਤੋਂ ਸਿਰਫ਼ ਦੋ ਦਿਨਾਂ ਬਾਅਦ ਹੀ ਭਾਰਤ ਵਿੱਚ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਇਸ ਫ਼ੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।
ਇਸ ਦੌਰਾਨ ਵਟਸਐਪ ਗਰੁੱਪਾਂ, ਫੇਸਬੁੱਕ ਅਤੇ ਐਕਸ (ਟਵਿੱਟਰ) ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਫ਼ਿਲਮ ਦੇ HD ਪ੍ਰਿੰਟ ਵੱਡੇ ਪੱਧਰ ‘ਤੇ ਸਾਂਝੇ ਕੀਤੇ ਜਾਣ ਦੇ ਦਾਅਵੇ ਸਾਹਮਣੇ ਆ ਰਹੇ ਹਨ। ਕਈ ਯੂਜ਼ਰ ਫ਼ਿਲਮ ਭੇਜਣ ਦੀਆਂ ਪੋਸਟਾਂ ਕਰ ਰਹੇ ਹਨ, ਜਦਕਿ ਕੁਝ ਪ੍ਰੋਫਾਈਲਾਂ ‘ਤੇ ਫ਼ਿਲਮ ਸਿੱਧੀ ਅਪਲੋਡ ਹੋਣ ਦੀ ਵੀ ਚਰਚਾ ਹੈ।
ਇਹ ਫ਼ਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਪਹਿਲਾਂ ਵੀ ਲੰਬੇ ਸਮੇਂ ਤੱਕ ਰਿਲੀਜ਼ ਨਾ ਹੋ ਸਕੀ ਸੀ ਅਤੇ ਹੁਣ OTT ਤੋਂ ਹਟਾਏ ਜਾਣ ਕਾਰਨ ਮੁੜ ਚਰਚਾ ਵਿੱਚ ਹੈ।




