Google search engine
Home Canada ਬਾਲੀਵੁੱਡ ਦੇ ਪ੍ਰਸਿੱਧ ਗਾਇਕ ਨੀਰਜ ਸ਼੍ਰੀਧਰ ਦੇ ਵੈਨਕੂਵਰ ਲਾਈਵ ਕਨਸਰਟ ਦਾ ਪੋਸਟਰ...

ਬਾਲੀਵੁੱਡ ਦੇ ਪ੍ਰਸਿੱਧ ਗਾਇਕ ਨੀਰਜ ਸ਼੍ਰੀਧਰ ਦੇ ਵੈਨਕੂਵਰ ਲਾਈਵ ਕਨਸਰਟ ਦਾ ਪੋਸਟਰ ਸ਼ਾਨੋ-ਸ਼ੌਕ ਨਾਲ ਰਿਲੀਜ਼

ਸਰੀ (ਮਹੇਸ਼ਇੰਦਰ ਸਿੰਘ ਮਾਂਗਟ): ਸਟਾਰ ਸਟੇਜ ਪ੍ਰੋਡਕਸ਼ਨਜ਼ ਅਤੇ ਗ੍ਰੀਨ ਜੇਡ ਐਂਟਰਟੇਨਮੈਂਟਸ ਵੱਲੋਂ ਬਾਲੀਵੁੱਡ ਦੇ ਮਸ਼ਹੂਰ ਗਾਇਕ ਨੀਰਜ ਸ਼੍ਰੀਧਰ ਦੇ ਵੈਨਕੂਵਰ ਵਿੱਚ ਹੋਣ ਵਾਲੇ ਲਾਈਵ ਕਨਸਰਟ ਦਾ ਪੋਸਟਰ ਅੱਜ ਸਰੀ ਦੇ ਰਿਫਲੈਕਸ਼ਨਜ਼ ਬੈਂਕੁਇਟ ਹਾਲ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਇਸ ਮੌਕੇ ਪ੍ਰਬੰਧਕਾਂ ਅਤੇ ਭਾਈਚਾਰੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਕਨਸਰਟ ਦੇ ਪੋਸਟਰ ਨੂੰ ਜਾਰੀ ਕਰਦਿਆਂ ਦੱਸਿਆ ਕਿ ਇਹ ਸੰਗੀਤਕ ਸ਼ਾਮ ਦਰਸ਼ਕਾਂ ਲਈ ਯਾਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਬਾਲੀਵੁੱਡ ਦੇ ਹਿੱਟ ਗੀਤਾਂ ਨਾਲ ਪ੍ਰਸਿੱਧ ਨੀਰਜ ਸ਼੍ਰੀਧਰ ਆਪਣੇ ਚਾਹੁਣ ਵਾਲਿਆਂ ਲਈ ਸ਼ਾਨਦਾਰ ਪੇਸ਼ਕਾਰੀ ਲੈ ਕੇ ਆ ਰਹੇ ਹਨ।ਪ੍ਰਬੰਧਕਾਂ ਨੇ ਦੱਸਿਆ ਕਿ ਇਹ ਬਹੁ-ਉਡੀਕਿਆ ਲਾਈਵ ਕਨਸਰਟ 31 ਜੁਲਾਈ 2026 ਨੂੰ ਬੈੱਲ ਪਰਫਾਰਮਿੰਗ ਆਰਟਸ ਸੈਂਟਰ, ਸਰੀ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਸੰਗੀਤ ਪ੍ਰੇਮੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਟਿਕਟਾਂ ਪਹਿਲਾਂ ਹੀ ਉਪਲਬਧ ਹਨ ਅਤੇ ਸਮੇਂ ਸਿਰ ਆਪਣੀ ਸੀਟ ਬੁੱਕ ਕਰਵਾਈ ਜਾਵੇ।ਸਮਾਗਮ ਦੌਰਾਨ ਪ੍ਰਬੰਧਕਾਂ ਨੇ ਸਪਾਂਸਰਾਂ, ਸਹਿਯੋਗੀਆਂ ਅਤੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਗੀਤਕ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟਿਕਟਾਂ ਤੇ ਹੋਰ ਜਾਣ ਲਈ ਲੈਣ ਲਈ ਨਾਲ kam 403-619-5566, Neo 403 823 2491, Vinay Sharma 604 782 7624 ਸੰਪਰਕ ਕਰ ਸਕਦੇ ਹੋ|

 

Exit mobile version