Google search engine
Home Canada ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਸਰਦਾਰ ਹਰਜੀਤ ਸਿੰਘ ਗਿੱਲ ਨੇ 18 ਜੁਲਾਈ...

ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਸਰਦਾਰ ਹਰਜੀਤ ਸਿੰਘ ਗਿੱਲ ਨੇ 18 ਜੁਲਾਈ ਦੇ ਵਿਸ਼ਾਲ ਪੰਜਾਬੀ ਮੇਲੇ ਦਾ ਪੋਸਟਰ ਕੀਤਾ ਰਿਲੀਜ਼

ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ ਰੋਟਰੀ ਸਟੇਡੀਅਮ ਵਿੱਚ ਹੋਵੇਗਾ ਰੰਗਾਂ ਭਰਿਆ ਮੇਲਾ; ਕੌਰ ਬੀ ਸਮੇਤ ਨਾਮਵਰ ਕਲਾਕਾਰ ਲਗਾਉਣਗੇ ਰੌਣਕਾਂ

ਐਬਟਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ) – ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ 18 ਜੁਲਾਈ 2026, ਦਿਨ ਸ਼ਨੀਵਾਰ ਨੂੰ ਰੋਟਰੀ ਸਟੇਡੀਅਮ, ਐਬਟਸਫੋਰਡ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਪੰਜਾਬੀ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਸਬੰਧੀ ਮੇਲੇ ਦਾ ਅਧਿਕਾਰਤ ਪੋਸਟਰ ਸ਼ੇਰੇ ਪੰਜਾਬ ਰੇਡੀਓ ਦੇ ਪ੍ਰਸਿੱਧ ਹੋਸਟ ਸਰਦਾਰ ਹਰਜੀਤ ਸਿੰਘ ਗਿੱਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਮੂਹ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਮੇਲਾ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇਗਾ ਅਤੇ ਇਸ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਹਰ ਵਰਗ ਦੇ ਲੋਕਾਂ ਨੂੰ ਇਸ ਸੱਭਿਆਚਾਰਕ ਮੇਲੇ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਮੇਲੇ ਦੌਰਾਨ ਪੰਜਾਬੀ ਗਾਇਕੀ ਅਤੇ ਸੱਭਿਆਚਾਰ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸਿੱਧ ਗਾਇਕਾ ਕੌਰ ਬੀ, ਗੁਰਤੇਜ ਸਿੰਘ ਤੇਜਾ, ਲੱਟੀ ਔਲਖ, ਹੈਰੀ ਸੰਧੂ, ਗੋਰਾ ਚੱਕ ਵਾਲਾ, ਜੌਨ ਬੇਦੀ, ਦੀਪਾ ਬਿਲਾਸਪੁਰ ਅਤੇ ਇਕਨੂਰ ਧਾਲੀਵਾਲ ਆਪਣੀ ਕਲਾ ਦਾ ਜਾਦੂ ਬਿਖੇਰਨਗੇ। ਇਸ ਤੋਂ ਇਲਾਵਾ ਦੋਗਾਣਾ ਜੋੜੀ ਹਰਿੰਦਰ ਸੰਧੂ ਤੇ ਅਮਨਦੀਪ ਕੌਰ, ਸੁਰਿੰਦਰ ਮਾਨ ਅਤੇ ਕਰਮਜੀਤ ਕਮੋ ਵੀ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਸਮਾਗਮ ਵਿੱਚ ਲਾਈਵ ਮਿਊਜ਼ਿਕ, ਡੀਜੇ, ਵੱਖ-ਵੱਖ ਖਾਣ-ਪੀਣ ਦੇ ਸਟਾਲ, ਸੱਭਿਆਚਾਰਕ ਪ੍ਰਦਰਸ਼ਨ, ਬੱਚਿਆਂ ਲਈ ਖਾਸ ਕਿਡਜ਼ ਜ਼ੋਨ, ਸ਼ਾਪਿੰਗ ਵਿਲੇਜ ਅਤੇ ਪਰਿਵਾਰਕ ਮਨੋਰੰਜਨ ਦੇ ਅਨੇਕਾਂ ਪ੍ਰਬੰਧ ਕੀਤੇ ਗਏ ਹਨ।

ਪ੍ਰਬੰਧਕਾਂ ਅਨੁਸਾਰ ਇਹ ਮੇਲਾ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਭਾਈਚਾਰਕ ਏਕਤਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।

ਸਮਾਗਮ ਸਬੰਧੀ ਹੋਰ ਜਾਣਕਾਰੀ ਲਈ ਜੋਧਾ ਚੱਕਰ (604-825-8315), ਸੁੱਖਾ ਸ਼ੇਰਪੁਰ (778-779-0300) ਅਤੇ ਹਰਵਿੰਦਰ ਤੂਰ (604-825-3839) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version