HomePunjab Newsਪੰਜਾਬ ਕਾਂਗਰਸ ਵਿੱਚ ਬਣੀ ਗੱਲਬਾਤ ਦੀ ਸੰਭਾਵਨਾ, ਨਾਰਾਜ਼ ਧੜਾ ਬਘੇਲ ਨਾਲ ਮੀਟਿੰਗ...

ਪੰਜਾਬ ਕਾਂਗਰਸ ਵਿੱਚ ਬਣੀ ਗੱਲਬਾਤ ਦੀ ਸੰਭਾਵਨਾ, ਨਾਰਾਜ਼ ਧੜਾ ਬਘੇਲ ਨਾਲ ਮੀਟਿੰਗ ਲਈ ਤਿਆਰ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਮਤਭੇਦਾਂ ਦਰਮਿਆਨ ਹੁਣ ਹੱਲ ਵੱਲ ਕਦਮ ਵਧਦੇ ਨਜ਼ਰ ਆ ਰਹੇ ਹਨ। ਪਾਰਟੀ ਦੇ ਨਾਰਾਜ਼ ਆਗੂਆਂ ਨੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨਾਲ ਗੱਲਬਾਤ ਕਰਨ ਲਈ ਸਹਿਮਤੀ ਜਤਾਈ ਹੈ ਅਤੇ ਹੁਣ ਰਸਮੀ ਸੱਦੇ ਦੀ ਉਡੀਕ ਕੀਤੀ ਜਾ ਰਹੀ ਹੈ।

ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਨਾਰਾਜ਼ ਧੜੇ ਨੇ ਫ਼ੈਸਲਾ ਕੀਤਾ ਕਿ ਪਾਰਟੀ ਲੀਡਰਸ਼ਿਪ ਨਾਲ ਸੰਵਾਦ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਇੱਕ-ਦੋ ਦਿਨਾਂ ਵਿੱਚ ਭੁਪੇਸ਼ ਬਘੇਲ ਨੂੰ ਰਸਮੀ ਤੌਰ ’ਤੇ ਮੀਟਿੰਗ ਲਈ ਸੱਦਾ ਭੇਜਿਆ ਜਾ ਸਕਦਾ ਹੈ।

ਦੂਜੇ ਪਾਸੇ ਭੁਪੇਸ਼ ਬਘੇਲ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਅਧਿਕਾਰਕ ਸੱਦਾ ਨਹੀਂ ਮਿਲਿਆ, ਪਰ ਜਿਵੇਂ ਹੀ ਸੱਦਾ ਆਵੇਗਾ, ਉਹ ਗੱਲਬਾਤ ਲਈ ਤਿਆਰ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਨਾਰਾਜ਼ ਆਗੂਆਂ ਦੀ ਨਾਰਾਜ਼ਗੀ ਹਾਲੇ ਵੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੈ ਕੇ ਕਾਇਮ ਹੈ। ਮੀਟਿੰਗ ਵਿੱਚ ਇਹ ਵੀ ਰਾਏ ਬਣੀ ਕਿ ਗੱਲਬਾਤ ਸਿਰਫ਼ ਭੁਪੇਸ਼ ਬਘੇਲ ਨਾਲ ਹੀ ਹੋਵੇ ਅਤੇ ਉਸ ਵਿੱਚ ਰਾਜਾ ਵੜਿੰਗ ਸ਼ਾਮਲ ਨਾ ਹੋਣ।

ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਕਈ ਸੀਨੀਅਰ ਆਗੂ ਮੌਜੂਦ ਰਹੇ।

ਮੀਟਿੰਗ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਚਾਰਾਂ ਦੇ ਮਤਭੇਦ ਹੋ ਸਕਦੇ ਹਨ, ਪਰ ਕਾਂਗਰਸ ਇੱਕਜੁੱਟ ਅਤੇ ਮਜ਼ਬੂਤ ਹੈ। ਪਰਗਟ ਸਿੰਘ ਨੇ ਵੀ ਕਿਹਾ ਕਿ ਕਾਂਗਰਸ ਵਿੱਚ ਹਰ ਆਗੂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ ਅਤੇ ਜਲਦ ਹੀ ਸਾਰੇ ਆਗੂ ਗੱਲਬਾਤ ਦੀ ਮੇਜ਼ ’ਤੇ ਇਕੱਠੇ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments