Google search engine
Home Indian ਚੰਡੀਗੜ੍ਹ ਦੇ GMCH-32 ਨੂੰ ਵੱਡੀ ਸੌਗਾਤ, ਐੱਮਬੀਬੀਐੱਸ ਦੀਆਂ 50 ਹੋਰ ਸੀਟਾਂ ਨੂੰ...

ਚੰਡੀਗੜ੍ਹ ਦੇ GMCH-32 ਨੂੰ ਵੱਡੀ ਸੌਗਾਤ, ਐੱਮਬੀਬੀਐੱਸ ਦੀਆਂ 50 ਹੋਰ ਸੀਟਾਂ ਨੂੰ ਮਿਲੀ ਹਰੀ ਝੰਡੀ

ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕੌਮੀ ਮੈਡੀਕਲ ਕਮਿਸ਼ਨ (NMC) ਨੇ ਅਕਾਦਮਿਕ ਸੈਸ਼ਨ 2026-27 ਤੋਂ ਐੱਮਬੀਬੀਐੱਸ ਦੀਆਂ 50 ਵਾਧੂ ਸੀਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹੁਣ ਕਾਲਜ ਵਿੱਚ ਕੁੱਲ ਦਾਖਲਾ ਸਮਰੱਥਾ 150 ਤੋਂ ਵਧ ਕੇ 200 ਵਿਦਿਆਰਥੀਆਂ ਦੀ ਹੋ ਜਾਵੇਗੀ।

ਇਸ ਫੈਸਲੇ ਨਾਲ ਮੈਡੀਕਲ ਖੇਤਰ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਹੋਰ ਵਿਦਿਆਰਥੀਆਂ ਨੂੰ ਮੌਕਾ ਮਿਲੇਗਾ, ਜਦਕਿ ਉੱਤਰੀ ਭਾਰਤ ਵਿੱਚ ਉੱਚ ਪੱਧਰੀ ਮੈਡੀਕਲ ਸਿੱਖਿਆ ਨੂੰ ਵੀ ਨਵਾਂ ਬਲ ਮਿਲੇਗਾ। ਕਾਲਜ ਪ੍ਰਸ਼ਾਸਨ ਨੇ ਇਸ ਨੂੰ ਸੰਸਥਾ ਲਈ ਇਤਿਹਾਸਕ ਉਪਲਬਧੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਕਦਮ ਭਵਿੱਖ ਵਿੱਚ ਹੋਰ ਯੋਗ ਅਤੇ ਕੁਸ਼ਲ ਡਾਕਟਰ ਤਿਆਰ ਕਰਨ ਦੇ ਨਾਲ-ਨਾਲ ਖੇਤਰ ਦੀਆਂ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤ ਕਰੇਗਾ।

Exit mobile version