ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਨੂੰ 79 ਸਾਲਾਂ ਬਾਅਦ ਮੁੜ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। 1947 ਦੀ ਵੰਡ ਤੋਂ ਬਾਅਦ ਬੰਦ ਪਏ ਇਸ ਪਵਿੱਤਰ ਅਸਥਾਨ ਦਾ ਨਵੀਨੀਕਰਨ ਪੂਰਾ ਹੋਣ ਉਪਰੰਤ ਸਥਾਨਕ ਸਿੱਖ ਸੰਗਤ ਨੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਇਸ ਇਤਿਹਾਸਕ ਪਲ ਨੂੰ ਮਨਾਇਆ।
ਸਾਲ 1923 ਵਿੱਚ ਬਣੇ ਇਸ ਗੁਰਦੁਆਰੇ ਦਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲਾਹੌਰ ਫੇਰੀ ਅਤੇ ਬੀਬੀ ਕੌਲਾਂ ਜੀ ਨਾਲ ਜੁੜੀਆਂ ਯਾਦਾਂ ਨੂੰ ਆਪਣੇ ਅੰਦਰ ਸਮੇਟੇ ਹੋਏ ਹੈ। ਵੰਡ ਦੌਰਾਨ ਹੋਏ ਨੁਕਸਾਨ, ਲੰਬੇ ਸਮੇਂ ਦੀ ਬੇਰੁਖ਼ੀ ਅਤੇ ਨਾਜਾਇਜ਼ ਕਬਜ਼ਿਆਂ ਤੋਂ ਬਾਅਦ ਹੁਣ ਇਸ ਪਵਿੱਤਰ ਅਸਥਾਨ ਦੀ ਮੁੜ ਬਹਾਲੀ ਨੂੰ ਪਾਕਿਸਤਾਨ ਵਿੱਚ ਸਿੱਖ ਵਿਰਸੇ ਦੀ ਸੰਭਾਲ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।




