HomeCanadaਸਰੀ ਕਨੈਕਟ ਦੇ ਫੰਡਰੇਜ਼ਿੰਗ ਸਮਾਗਮ ਨੂੰ ਮਿਲਿਆ ਭਰਵਾਂ ਹੁੰਗਾਰਾ, 800 ਦੇ ਕਰੀਬ...

ਸਰੀ ਕਨੈਕਟ ਦੇ ਫੰਡਰੇਜ਼ਿੰਗ ਸਮਾਗਮ ਨੂੰ ਮਿਲਿਆ ਭਰਵਾਂ ਹੁੰਗਾਰਾ, 800 ਦੇ ਕਰੀਬ ਸ਼ਖ਼ਸੀਅਤਾਂ ਦੀ ਸ਼ਮੂਲੀਅਤ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) – ਬੀਤੇ ਦਿਨੀਂ ਮੇਅਰ ਬਰੈਂਡਾਂ ਲੌਕੇ ਅਤੇ Team Surrey Connect ਵੱਲੋਂ 99 South Vineyards ਵਿਖੇ ਇੱਕ ਵਿਸ਼ਾਲ ਫੰਡਰੇਜ਼ਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਰੀ ਦੇ ਪ੍ਰਮੁੱਖ ਕਾਰੋਬਾਰੀ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਸਮਾਗਮ ਦੌਰਾਨ ਕਰੀਬ 800 ਦੇ ਆਸ-ਪਾਸ ਲੋਕਾਂ ਦੀ ਹਾਜ਼ਰੀ ਨੇ ਇਸ ਨੂੰ ਇੱਕ ਯਾਦਗਾਰ ਅਤੇ ਸਫਲ ਇਕੱਠ ਬਣਾ ਦਿੱਤਾ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ Team Surrey Connect ਲਈ ਇੱਕ ਮਜ਼ਬੂਤ ਲੋਕ ਸਮਰਥਨ ਅਤੇ ਉਤਸ਼ਾਹਜਨਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਮੌਕੇ ਮੇਅਰ ਬਰੈਂਡਾ ਲੌਕ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਸਮਰਥਕਾਂ ਅਤੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਵੱਲੋਂ ਮਿਲ ਰਿਹਾ ਪਿਆਰ, ਭਰੋਸਾ ਅਤੇ ਸਹਿਯੋਗ ਉਨ੍ਹਾਂ ਦੀ ਟੀਮ ਲਈ ਹੋਰ ਵੀ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਸਰੀ ਦੇ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਸੇਵਾ ਦੇ ਅਜੰਡੇ ਨੂੰ ਲੋਕਾਂ ਦਾ ਲਗਾਤਾਰ ਸਾਥ ਮਿਲਦਾ ਰਹੇਗਾ।

ਸਮਾਗਮ ਦੌਰਾਨ ਮਹਿਮਾਨਾਂ ਨੂੰ ਆਪਸੀ ਵਿਚਾਰ-ਵਟਾਂਦਰੇ ਦਾ ਮੌਕਾ ਵੀ ਮਿਲਿਆ ਅਤੇ ਸਰੀ ਦੇ ਭਵਿੱਖ, ਵਿਕਾਸ ਯੋਜਨਾਵਾਂ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਵੀ ਚਰਚਾ ਕੀਤੀ ਗਈ। ਫੰਡਰੇਜ਼ਿੰਗ ਰਿਸੈਪਸ਼ਨ ਦੀ ਵੱਡੀ ਸਫਲਤਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ Team Surrey Connect ਨੂੰ ਭਾਈਚਾਰੇ ਦੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸਰੀ ਨਿਊਟਨ ਤੋਂ ਐਮ ਪੀ ਸੁੱਖ ਧਾਲੀਵਾਲ, ਸਰੀ ਪੈਨੋਰਮਾ ਤੋਂ ਐਮ ਐਲ ਏ ਬਰਾਇੰਨ ਟੈਪਰ, ਰੇਡੀਓ ਸਵਿਫਟ ਦੇ ਪ੍ਰੈਜੀਡੈਂਟ ਕੁਲਵੰਤ ਢੇਸੀ, ਰੇਡੀਓ ਇੰਡੀਆ ਦੇ ਮਨਿੰਦਰ ਗਿੱਲ, ਲਵਲੀਨ ਗਿੱਲ, ਤਾਜ ਕਨਵੈਨਸ਼ਨ ਸੈਂਟਰ ਵਾਲੇ ਕੁਲਤਾਰ ਸਿੰਘ ਥਿਆੜਾ, ਮਨਦੀਪ ਬੈਂਸ ਤੇਜਾ ਫੂਡਜ, ਅਵਤਾਰ ਗਿੱਲ, ਅਮਰੀਕ ਸਿੰਘ ਸੰਘਾ, ਨਛੱਤਰ ਸਿੰਘ ਕੂਨਰ, ਹਰਦੇਵ ਸਿੰਘ ਗਰੇਵਾਲ, ਪ੍ਰੋ ਗੁਰਦੇਵ ਸਿੰਘ, ਪ੍ਰੋ ਸੀਜੇ ਸਿੱਧੂ, ਜੁਗਰਾਜ ਸਿੰਘ ਗਰਚਾ, ਮੰਨੂ ਸੰਧੂ, ਗੁਰਜੀਤ ਸੰਧੂ, ਰਣਜੀਤ ਸੋਹੀ ਤੇ ਭਾਈਚਾਰੇ ਦੀਆਂ ਕਈ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments