HomeCanadaਚੋਥਾ ਦਸ਼ਮੇਸ਼ ਫੀਲਡ ਹਾਕੀ ਟੂਰਨਾਮੈਂਟ 17 ਤੋਂ 19 ਜੁਲਾਈ ਤੱਕ ਸਰੀ ਦੇ...

ਚੋਥਾ ਦਸ਼ਮੇਸ਼ ਫੀਲਡ ਹਾਕੀ ਟੂਰਨਾਮੈਂਟ 17 ਤੋਂ 19 ਜੁਲਾਈ ਤੱਕ ਸਰੀ ਦੇ ਟਮਾਨਾਵਿਸ ਪਾਰਕ ਵਿੱਚ

ਪ੍ਰੀਮੀਅਰ ਅਤੇ ਕੰਪੀਟੀਟਿਵ ਟੀਮਾਂ ਦਾ ਹੋਵੇਗਾ ਰੋਮਾਂਚਕ ਮੁਕਾਬਲਾ, ਰਜਿਸਟਰਡ ਟੀਮਾਂ ਦੀ ਗਿਣਤੀ ਅਨੁਸਾਰ ਦਿੱਤੇ ਜਾਣਗੇ ਨਕਦ ਇਨਾਮ

ਸਰੀ, (ਮਹੇਸ਼ਇੰਦਰ ਸਿੰਘ ਮਾਂਗਟ).: ਦਸ਼ਮੇਸ਼ ਫੀਲਡ ਹਾਕੀ ਕਲੱਬ ਵੱਲੋਂ ਚੋਥਾ ਦਸ਼ਮੇਸ਼ ਫੀਲਡ ਹਾਕੀ ਟੂਰਨਾਮੈਂਟ 17 ਤੋਂ 19 ਜੁਲਾਈ, 2026 ਤੱਕ ਸਰੀ ਦੇ ਤਮਾਨਾਵਿਸ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਵਿੱਚ ਪ੍ਰੀਮੀਅਰ ਅਤੇ ਕੰਪੀਟੀਟਿਵ ਵਰਗ ਦੀਆਂ ਟੀਮਾਂ ਨੂੰ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ।

ਟੂਰਨਾਮੈਂਟ ਦੌਰਾਨ ਖੇਡ ਭਾਵਨਾ, ਟੀਮ ਵਰਕ ਅਤੇ ਉੱਚ ਪੱਧਰੀ ਮੁਕਾਬਲੇ ਦੇਖਣ ਨੂੰ ਮਿਲਣਗੇ। ਪ੍ਰਬੰਧਕਾਂ ਅਨੁਸਾਰ ਰਜਿਸਟਰ ਹੋਣ ਵਾਲੀਆਂ ਟੀਮਾਂ ਦੀ ਗਿਣਤੀ ਦੇ ਆਧਾਰ ‘ਤੇ ਜੇਤੂ ਟੀਮਾਂ ਨੂੰ ਆਕਰਸ਼ਕ ਨਕਦ ਇਨਾਮ ਦਿੱਤੇ ਜਾਣਗੇ।

ਦਸ਼ਮੇਸ਼ ਫੀਲਡ ਹਾਕੀ ਕਲੱਬ ਦਾ ਮੰਤਵ ਖਿਡਾਰੀਆਂ ਵਿੱਚ ਜਿੱਤ ਦਾ ਜਜ਼ਬਾ, ਸਖ਼ਤ ਮੁਕਾਬਲੇ ਦੀ ਭਾਵਨਾ, ਟੀਮ ਸਪਿਰਟ ਅਤੇ ਖੇਡ ਪ੍ਰਤੀ ਜਨੂੰਨ ਨੂੰ ਉਤਸ਼ਾਹਿਤ ਕਰਨਾ ਹੈ। ਕਲੱਬ ਨੇ ਸਾਰੀਆਂ ਯੋਗ ਟੀਮਾਂ ਨੂੰ ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments