HomeCanadaਇੰਡੋ-ਕਨੇਡੀਅਨ ਵਿਸ਼ਾਲ ਪੰਜਾਬੀ ਮੇਲੇ ਦੀ ਇਤਿਹਾਸਕ ਸਫਲਤਾ ਲਈ ਸਮੂਹ ਭਾਈਚਾਰੇ ਦਾ ਦਿਲੋਂ...

ਇੰਡੋ-ਕਨੇਡੀਅਨ ਵਿਸ਼ਾਲ ਪੰਜਾਬੀ ਮੇਲੇ ਦੀ ਇਤਿਹਾਸਕ ਸਫਲਤਾ ਲਈ ਸਮੂਹ ਭਾਈਚਾਰੇ ਦਾ ਦਿਲੋਂ ਧੰਨਵਾਦ: ਚੱਕਰ, ਸ਼ੇਰਪੁਰ, ਤੂਰ

ਐਬਟਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ) – ਇੰਡੋ-ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ ਰੋਟਰੀ ਸਟੇਡੀਅਮ ਵਿਖੇ ਕਰਵਾਇਆ ਗਿਆ ਵਿਸ਼ਾਲ ਪੰਜਾਬੀ ਸੱਭਿਆਚਾਰਕ ਮੇਲਾ ਭਾਰੀ ਲੋਕ ਸ਼ਮੂਲੀਅਤ ਅਤੇ ਸ਼ਾਨਦਾਰ ਪ੍ਰਬੰਧਾਂ ਕਾਰਨ ਬੇਹੱਦ ਸਫਲ ਰਿਹਾ। ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਵਿਰਸੇ ਦਾ ਭਰਪੂਰ ਆਨੰਦ ਮਾਣਿਆ, ਜਦਕਿ ਨਾਮਵਰ ਗਾਇਕਾ ਕੌਰ ਬੀ ਸਮੇਤ ਸਾਰੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।

ਮੇਲੇ ਦੇ ਮੁੱਖ ਪ੍ਰਬੰਧਕ ਜੋਧਾ ਚੱਕਰ, ਸੁੱਖਾ ਸ਼ੇਰਪੁਰ ਅਤੇ ਹਰਵਿੰਦਰ ਤੂਰ ਨੇ ਸਮੂਹ ਪੰਜਾਬੀ ਭਾਈਚਾਰੇ, ਸਪਾਂਸਰਾਂ, ਵਲੰਟੀਅਰਾਂ, ਮੀਡੀਆ ਸਾਥੀਆਂ ਅਤੇ ਦੂਰ-ਦੂਰ ਤੋਂ ਪਰਿਵਾਰਾਂ ਸਮੇਤ ਪਹੁੰਚੇ ਹਜ਼ਾਰਾਂ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਦੇ ਭਰਵੇਂ ਸਹਿਯੋਗ ਅਤੇ ਪਿਆਰ ਨੇ ਇਸ ਮੇਲੇ ਨੂੰ ਇਤਿਹਾਸਕ ਸਫਲਤਾ ਬਖ਼ਸ਼ੀ ਹੈ।

ਉਨ੍ਹਾਂ ਕਿਹਾ ਕਿ ਮੇਲੇ ਵਿੱਚ ਮਿਲੇ ਭਰਵੇਂ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਵਿਦੇਸ਼ ਦੀ ਧਰਤੀ ‘ਤੇ ਵੀ ਪੰਜਾਬੀ ਆਪਣੇ ਸੱਭਿਆਚਾਰ, ਵਿਰਸੇ ਅਤੇ ਰਿਵਾਇਤਾਂ ਨਾਲ ਡੂੰਘਾ ਪਿਆਰ ਕਰਦੇ ਹਨ। ਉਨ੍ਹਾਂ ਸਮੂਹ ਕਲਾਕਾਰਾਂ, ਸਟੇਜ ਸੰਚਾਲਕਾਂ, ਸੁਰੱਖਿਆ ਕਰਮਚਾਰੀਆਂ, ਫੂਡ ਅਤੇ ਵਪਾਰਕ ਸਟਾਲਾਂ ਦੇ ਸੰਚਾਲਕਾਂ ਅਤੇ ਮੇਲੇ ਦੀ ਸਫਲਤਾ ਲਈ ਦਿਨ-ਰਾਤ ਮਿਹਨਤ ਕਰਨ ਵਾਲੀ ਸਮੁੱਚੀ ਟੀਮ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

ਪ੍ਰਬੰਧਕਾਂ ਨੇ ਕਿਹਾ ਕਿ ਇਹ ਮੇਲਾ ਸਿਰਫ਼ ਇੱਕ ਸੱਭਿਆਚਾਰਕ ਸਮਾਗਮ ਨਹੀਂ, ਸਗੋਂ ਪੰਜਾਬੀ ਭਾਈਚਾਰੇ ਦੀ ਏਕਤਾ, ਸਾਂਝ ਅਤੇ ਆਪਣੇ ਵਿਰਸੇ ਪ੍ਰਤੀ ਪਿਆਰ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਭਾਈਚਾਰਾ ਇਸੇ ਤਰ੍ਹਾਂ ਆਪਣਾ ਪਿਆਰ ਅਤੇ ਸਹਿਯੋਗ ਬਖ਼ਸ਼ਦਾ ਰਹੇਗਾ, ਤਾਂ ਜੋ ਅਜਿਹੇ ਸਮਾਗਮ ਹੋਰ ਵੀ ਵੱਡੇ ਪੱਧਰ ‘ਤੇ ਕਰਵਾਏ ਜਾ ਸਕਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments