HomeCanadaਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਦੇ ਪੰਜਾਬੀ ਮੇਲੇ 'ਚ ਹਰਿੰਦਰ ਸੰਧੂ ਤੇ...

ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਦੇ ਪੰਜਾਬੀ ਮੇਲੇ ‘ਚ ਹਰਿੰਦਰ ਸੰਧੂ ਤੇ ਕੌਰ ਬੀ ਨੇ ਬੰਨ੍ਹਿਆ ਰੰਗ

ਹਜ਼ਾਰਾਂ ਦਰਸ਼ਕਾਂ ਦੀ ਮੌਜੂਦਗੀ ਵਿੱਚ ਪੰਜਾਬੀ ਸੱਭਿਆਚਾਰ ਦੀ ਸ਼ਾਨਦਾਰ ਪੇਸ਼ਕਾਰੀ; ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ, ਗੁਰਮੋਹ ਦੀ ਸਹਾਇਤਾ ਲਈ ਦਾਨ ਦੀ ਕੀਤੀ ਅਪੀਲ

ਐਬਸਫੋਰਡ, 21 ਜੁਲਾਈ — ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵੱਲੋਂ 18 ਜੁਲਾਈ ਨੂੰ ਰੋਟਰੀ ਸਟੇਡੀਅਮ ਵਿਖੇ ਕਰਵਾਇਆ ਗਿਆ ਸਾਲਾਨਾ ਪੰਜਾਬੀ ਸੱਭਿਆਚਾਰਕ ਮੇਲਾ ਬੇਹੱਦ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਪਰਿਵਾਰਾਂ ਅਤੇ ਮੇਲਾ ਪ੍ਰੇਮੀਆਂ ਨੇ ਪੰਜਾਬੀ ਸੱਭਿਆਚਾਰ, ਸੰਗੀਤ ਅਤੇ ਭਾਈਚਾਰਕ ਏਕਤਾ ਦਾ ਭਰਪੂਰ ਆਨੰਦ ਮਾਣਿਆ।

ਮੇਲੇ ਦੀ ਮੁੱਖ ਖਿੱਚ ਪ੍ਰਸਿੱਧ ਗਾਇਕ ਹਰਿੰਦਰ ਸੰਧੂ ਅਤੇ ਕੌਰ ਬੀ ਰਹੇ, ਜਿਨ੍ਹਾਂ ਨੇ ਆਪਣੇ ਲੋਕਪ੍ਰਿਯ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਖ਼ਾਸ ਕਰਕੇ ਕੌਰ ਬੀ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਦਾ ਉਤਸ਼ਾਹ ਦੇਖਣਯੋਗ ਸੀ। ਇਸ ਤੋਂ ਇਲਾਵਾ ਗੋਰਾ ਚੱਕਵਾਲਾ, ਜੌਹਨ ਬੇਦ, ਦੀਪਾ ਬਿਲਾਸਪੁਰੀ, ਹੈਰੀ ਸੰਧੂ, ਗੁਰਤੇਜ ਤੇਜਾ, ਏਕਨੂਰ ਧਾਲੀਵਾਲ ਅਤੇ ਸੁਰਿੰਦਰ ਮਾਨ-ਕਰਮਜੀਤ ਕੰਮੋ ਨੇ ਵੀ ਆਪਣੇ ਗੀਤਾਂ ਰਾਹੀਂ ਮੇਲੇ ਨੂੰ ਚਾਰ ਚੰਨ ਲਗਾਏ।

ਮੇਲੇ ਦੌਰਾਨ ਸਮਾਜਿਕ, ਰਾਜਨੀਤਿਕ ਅਤੇ ਮੀਡੀਆ ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸੰਸਦ ਮੈਂਬਰ ਅਤੇ ਸਟੇਟ ਮੰਤਰੀ ਰਣਦੀਪ ਸਿੰਘ ਸਰਾਏ, ਬੀ.ਸੀ. ਦੇ ਐਮ.ਐਲ.ਏ. ਮਨਦੀਪ ਸਿੰਘ ਧਾਲੀਵਾਲ, ਐਬਸਫੋਰਡ ਸਿਟੀ ਕੌਂਸਲਰ ਕੈਲੀ ਚਾਹਲ, ਉੱਘੇ ਗਾਇਕ ਉਪਿੰਦਰ ਮਠਾੜੂ, ਪੱਤਰਕਾਰ ਮਹੇਸ਼ਇੰਦਰ ਸਿੰਘ ਮਾਂਗਟ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਅਤੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਸ਼ਾਮਲ ਸਨ। ਇਸ ਮੌਕੇ ਕਲੱਬ ਵੱਲੋਂ ਸਪਾਂਸਰਾਂ ਅਤੇ ਭਾਈਚਾਰੇ ਦੀਆਂ ਹੋਰ ਸੇਵਾਮੁਖੀ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਕਲੱਬ ਦੇ ਪ੍ਰਧਾਨ ਜੋਧਾ ਚੱਕਰ ਨੇ ਕਿਹਾ ਕਿ ਮੇਲੇ ਦੀ ਸਫ਼ਲਤਾ ਸਮੁੱਚੀ ਟੀਮ, ਵਲੰਟੀਅਰਾਂ, ਸਪਾਂਸਰਾਂ ਅਤੇ ਭਾਈਚਾਰੇ ਦੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਨੇ ਕਲੱਬ ਦੇ ਅਹੁਦੇਦਾਰਾਂ ਸੁੱਖਾ ਸ਼ੇਰਪੁਰ, ਹਰਵਿੰਦਰ ਸਿੰਘ ਤੂਰ, ਸਤਨਾਮ ਸਿੰਘ ਗਿੱਲ, ਨਿਰਵੈਰ ਪੱਡਾ, ਪੌਲ ਗਿੱਲ, ਬਲਜਿੰਦਰ ਬਰਾੜ, ਕੁਲਦੀਪ ਸੇਖੋਂ, ਜਸਕਰਨ ਧਾਲੀਵਾਲ, ਜਗਜੀਤ ਬਾਸੀ, ਜੀਤਾ ਢਿੱਲੋਂ, ਦੀਪ ਦਿਓਲ ਅਤੇ ਸਮੂਹ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਸ਼ਕਾਮ ਸੇਵਾ ਸਦਕਾ ਮੇਲਾ ਯਾਦਗਾਰੀ ਬਣਿਆ।

ਮੇਲੇ ਦੌਰਾਨ ਇੱਕ ਭਾਵੁਕ ਪਲ ਉਸ ਵੇਲੇ ਆਇਆ ਜਦੋਂ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਗੁਰਮੋਹ ਦੀ ਸਹਾਇਤਾ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਗਈ। ਭਾਈਚਾਰੇ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਪ੍ਰਬੰਧਕਾਂ ਨੇ ਸਮੂਹ ਦਾਨੀਆਂ ਦਾ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ।

ਸਮੁੱਚੇ ਤੌਰ ‘ਤੇ ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਦਾ ਇਹ ਸਾਲਾਨਾ ਪੰਜਾਬੀ ਮੇਲਾ ਸੱਭਿਆਚਾਰ, ਭਾਈਚਾਰਕ ਸਾਂਝ ਅਤੇ ਸਮਾਜ ਸੇਵਾ ਦਾ ਸ਼ਾਨਦਾਰ ਪ੍ਰਤੀਕ ਬਣ ਕੇ ਉਭਰਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments