HomeCanadaਗੁਰੂ ਨਾਨਕ ਜਹਾਜ਼ ਦੇ ਚੜ੍ਹਦੀ ਕਲਾ ਦੇ ਸਫਰ ਦੀ 112ਵੀਂ ਵਰੇਗੰਢ 'ਤੇ...

ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ ਕਲਾ ਦੇ ਸਫਰ ਦੀ 112ਵੀਂ ਵਰੇਗੰਢ ‘ਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਪ੍ਰਭਾਵਸ਼ਾਲੀ ਰੈਲੀ

ਗੁਰੂ ਨਾਨਕ ਜਹਾਜ ਮੈਮੋਰੀਅਲ ਅਸਥਾਨ ‘ਤੇ ਗੁਰਬਾਣੀ ਪਾਠ, ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ

ਸਰੀ (ਡਾ ਗੁਰਵਿੰਦਰ ਸਿੰਘ ਧਾਲੀਵਾਲ)  23 ਜੁਲਾਈ ਦੇ ਇਤਿਹਾਸਿਕ ਦਿਹਾੜੇ ਤੇ, ਗੁਰੂ ਨਾਨਕ ਜਹਾਜ਼ ਦੀ 112ਵੀਂ ਵਰੇਗੰਢ ਦੇ ਮੁਬਾਰਕ ਮੌਕੇ ਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਹੌਲੈਂਡ ਪਾਰਕ ਸਰੀ ਤੋਂ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਵੈਨਕੂਵਰ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਨੌਜਵਾਨ ਸਿੱਖ ਵੀਰਾਂ ਨੇ ਭਰਪੂਰ ਉਤਸਾਹ ਦਿਖਾਇਆ।

ਵੈਨਕੂਵਰ ਪਹੁੰਚਣ ਬਾਦ ਸਮੁੰਦਰੀ ਤੱਟ ਤੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਗ੍ਰੰਥੀ ਸਾਹਿਬ ਗੁਰਦੁਆਰਾ ਸੁਖ ਸਾਗਰ ਖਾਲਸਾ ਦੀਵਾਨ ਸੁਸਾਇਟੀ ਨੂੰ ਨਿਊ ਵੈਸਟਮਨਿਸਟਰ ਨੇ ਸੋ ਦਰੁ ਰਹਿਰਾਸ ਦਾ ਪਾਠ ਕੀਤਾ। ਉਪਰੰਤ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੂੰ ਚੇਤੇ ਕਰਦਿਆਂ ਬੇਨਤੀ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਈ।

ਨਸਲਵਾਦ ਖਿਲਾਫ ਇਹ ਇਤਿਹਾਸਿਕ ਕਦਮ ਹੈ। ਇਸ ਮੌਕੇ ਤੇ ਸਿੱਖ ਮੋਟਰਸਾਈਕਲ ਕਲੱਬ ਤੇ ਮੈਂਬਰਾਂ ਨੇ ਵਾਅਦਾ ਕੀਤਾ ਕਿ ਉਹ ਹਰ ਸਾਲ 23 ਜੁਲਾਈ ਦੇ ਦਿਨ, ਸੰਗਤੀ ਰੂਪ ਵਿੱਚ ਇਕੱਤਰ ਹੋਇਆ ਕਰਨਗੇ ਅਤੇ ਇਸ ਜਗ੍ਹਾ ਤੇ ਆ ਕੇ ਇਸੇ ਤਰ੍ਹਾਂ ਬਾਣੀ ਜਾਪ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰਨਗੇ।

ਗੁਰੂ ਨਾਨਕ ਜਹਾਜ ਹੈਰੀਟੇਜ ਸੁਸਾਇਟੀ ਵੱਲੋਂ ਸਿੱਖ ਮੋਟਰਸਾਈਕਲ ਕਲੱਬ, ਟਰੱਕਾਂ ਵਾਲੇ ਵੀਰਾਂ ਸਮੇਤ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਜਿਨਾਂ ਨੇ ਇਤਿਹਾਸ ਦੇ ਸਹੀ ਪੱਖ ਨੂੰ ਜਾਣਿਆ ਅਤੇ ਗੁਰੂ ਨਾਨਕ ਜਹਾਜ਼ ਦੇ ਨਾਮ ਨੂੰ ਬਹਾਲ ਕਰਨ ਵਿੱਚ ਸਹਿਯੋਗ ਦਿੱਤਾ।

ਉਮੀਦ ਹੈ ਜਲਦੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਮੰਗੀ ਮਾਫ਼ੀ ਦੀ ਸੋਧ ਵੀ ਮੁੱਖ ਤੌਰ ਤੇ ਗੁਰੂ ਨਾਨਕ ਜਹਾਜ ਦੇ ਮੁਸਾਫਰਾਂ ਦੇ ਨਾਂ ਤੇ ਹੋਵੇਗੀ।।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments