HomeSportਤਨਵੀ ਸ਼ਰਮਾ ਦਾ ਤੈਪਈ 'ਚ ਧਮਾਕਾ, 17 ਸਾਲ ਦੀ ਉਮਰ 'ਚ ਜਿੱਤਿਆ...

ਤਨਵੀ ਸ਼ਰਮਾ ਦਾ ਤੈਪਈ ‘ਚ ਧਮਾਕਾ, 17 ਸਾਲ ਦੀ ਉਮਰ ‘ਚ ਜਿੱਤਿਆ ਪਹਿਲਾ ਸੁਪਰ-300 ਖ਼ਿਤਾਬ

ਤੈਪਈ: ਭਾਰਤ ਦੀ ਨੌਜਵਾਨ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਤੈਪਈ ਓਪਨ ਸੁਪਰ-300 ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਨਾਲ ਸਬੰਧਤ 17 ਸਾਲਾ ਤਨਵੀ ਨੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਵੀਅਤਨਾਮ ਦੀ ਛੇਵੀਂ ਸੀਡ ਖਿਡਾਰਨ ਥੁਈ ਲਿਨ ਨਗੁਏਨ ਨੂੰ 21-16, 21-16 ਨਾਲ ਹਰਾ ਕੇ ਆਪਣਾ ਪਹਿਲਾ ਬੀਡਬਲਿਊਐੱਫ ਵਰਲਡ ਟੂਰ ਖ਼ਿਤਾਬ ਆਪਣੇ ਨਾਮ ਕਰ ਲਿਆ।

ਸਿਰਫ਼ 36 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਤਨਵੀ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਭਾਰਤੀ ਬੈਡਮਿੰਟਨ ਨੂੰ ਇੱਕ ਹੋਰ ਵੱਡੀ ਕਾਮਯਾਬੀ ਦਿਵਾਈ।

ਪੀ. ਵੀ. ਸਿੰਧੂ ਦੇ ਸਾਬਕਾ ਕੋਚ ਪਾਰਕ ਤਾਏ-ਸੰਗ ਦੀ ਦੇਖ-ਰੇਖ ਹੇਠ ਖੇਡ ਰਹੀ ਤਨਵੀ, 2008 ਵਿੱਚ ਸਾਇਨਾ ਨੇਹਵਾਲ ਤੋਂ ਬਾਅਦ ਤੈਪਈ ਓਪਨ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।

ਇਸ ਦੇ ਨਾਲ ਹੀ ਤਨਵੀ ਨੇ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। 17 ਸਾਲ ਅਤੇ 222 ਦਿਨਾਂ ਦੀ ਉਮਰ ਵਿੱਚ ਉਹ ਤੈਪਈ ਓਪਨ ਦੇ ਇਤਿਹਾਸ ਦੀ ਸਭ ਤੋਂ ਘੱਟ ਉਮਰ ਦੀ ਫਾਈਨਲਿਸਟ ਬਣ ਗਈ ਹੈ। ਉਸ ਨੇ ਕੋਰੀਆ ਦੇ ਮਹਾਨ ਖਿਡਾਰੀ ਲੀ ਯੋਂਗ ਡੇ ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਜੋ 2006 ਵਿੱਚ 17 ਸਾਲ ਅਤੇ 287 ਦਿਨਾਂ ਦੀ ਉਮਰ ਵਿੱਚ ਫਾਈਨਲ ਤੱਕ ਪਹੁੰਚੇ ਸਨ।

ਤਨਵੀ ਸ਼ਰਮਾ ਪਹਿਲਾਂ ਵੀ ਕਈ ਉਪਲਬਧੀਆਂ ਆਪਣੇ ਨਾਮ ਕਰ ਚੁੱਕੀ ਹੈ। ਉਹ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਇੱਕੋ ਐਡੀਸ਼ਨ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ। ਇਸ ਤੋਂ ਇਲਾਵਾ, ਉਹ 2025 ਵਿੱਚ ਸਿਰਫ਼ 16 ਸਾਲ ਦੀ ਉਮਰ ਵਿੱਚ ਯੂਐੱਸ ਓਪਨ ਦੇ ਫਾਈਨਲ ਵਿੱਚ ਵੀ ਪਹੁੰਚੀ ਸੀ।

ਤੈਪਈ ਵਿੱਚ ਮਿਲੀ ਇਸ ਇਤਿਹਾਸਕ ਜਿੱਤ ਨੇ ਤਨਵੀ ਨੂੰ ਭਾਰਤੀ ਬੈਡਮਿੰਟਨ ਦੇ ਭਵਿੱਖ ਦੇ ਸਭ ਤੋਂ ਚਮਕਦਾਰ ਸਿਤਾਰਿਆਂ ਵਿੱਚ ਸ਼ਾਮਲ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments